Connect with us

National

ਪ੍ਰਧਾਨ ਮੰਤਰੀ ਮੋਦੀ ਅੱਜ ਕੇਰਲ ਅਤੇ ਕਰਨਾਟਕ ਦਾ ਕਰਨਗੇ ਦੌਰਾ

Published

on

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੱਖਣੀ ਭਾਰਤ ਦੇ ਤਿੰਨ ਰਾਜਾਂ ਦੇ ਦੌਰੇ ‘ਤੇ ਹਨ। ਪੀਐਮ ਮੋਦੀ ਅੱਜ ਤਾਮਿਲਨਾਡੂ, ਕੇਰਲ ਅਤੇ ਤੇਲੰਗਾਨਾ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ 15 ਤੋਂ 19 ਮਾਰਚ ਤੱਕ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਕੇਰਲ ਅਤੇ ਤੇਲੰਗਾਨਾ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ ਅਤੇ ਰੋਡ ਸ਼ੋਅ ਕਰਨਗੇ। ਭਾਜਪਾ ਨੇ ਇਸ ਵਾਰ ਦੱਖਣੀ ਭਾਰਤ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਹੈ, ਕਿਉਂਕਿ ਉਸ ਕੋਲ ਕੁੱਲ 131 ਲੋਕ ਸਭਾ ਸੀਟਾਂ ਹਨ, ਜਿਨ੍ਹਾਂ ‘ਚ ਤਾਮਿਲਨਾਡੂ ‘ਚ 39, ਕਰਨਾਟਕ ‘ਚ 28, ਆਂਧਰਾ ਪ੍ਰਦੇਸ਼ ‘ਚ 25, ਕੇਰਲ ‘ਚ 20, ਤੇਲੰਗਾਨਾ ‘ਚ 17 ਸੀਟਾਂ ਸ਼ਾਮਿਲ ਹਨ।

ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਲਈ 370 ਸੀਟਾਂ ਦਾ ਟੀਚਾ ਰੱਖਿਆ ਹੈ ਅਤੇ ਇਹ ਤਾਂ ਹੀ ਹਾਸਿਲ ਕੀਤਾ ਜਾ ਸਕਦਾ ਹੈ ਜੇਕਰ ਭਾਜਪਾ 2019 ਦੇ ਮੁਕਾਬਲੇ ਦੱਖਣੀ ਰਾਜਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਵਿਰੋਧੀ ਗਠਜੋੜ ਅਤੇ ਖਾਸ ਕਰਕੇ ਕਾਂਗਰਸ ਦਾ ਵੀ ਪੂਰਾ ਧਿਆਨ ਦੱਖਣ ‘ਤੇ ਹੈ, ਕਿਉਂਕਿ ਦੱਖਣ ਦੇ ਦੋ ਵੱਡੇ ਰਾਜਾਂ ਕਰਨਾਟਕ ਅਤੇ ਤੇਲੰਗਾਨਾ ‘ਚ ਇਸ ਦੀਆਂ ਸਰਕਾਰਾਂ ਹਨ। ਰਾਹੁਲ ਗਾਂਧੀ ਵੀ ਕੇਰਲ ਦੀ ਵਾਇਨਾਡ ਸੀਟ ਤੋਂ ਲੋਕ ਸਭਾ ਮੈਂਬਰ ਹਨ ਅਤੇ ਇਸ ਵਾਰ ਵੀ ਉਹ ਇਸ ਸੀਟ ਤੋਂ ਚੋਣ ਲੜਨਗੇ।