Punjab
ਤਰਨ ਤਾਰਨ ‘ ਚ ਕੋਰੋਨਾ ਦੀ ਦਸਤਕ, 5 ਵਿਅਕਤੀ ਨੂੰ ਹੋਇਆ ਕੋਰੋਨਾ

ਤਰਨ ਤਾਰਨ, 27 ਅਪ੍ਰੈਲ: ਕੋਰੋਨਾ ਦਾ ਕਹਿਰ ਪੰਜਾਬ ਚ ਫੈਲਿਆ ਹੋਇਆ ਹੈ ਪਰ ਤਰਨ ਤਾਰਨ ਇੱਕ ਅਜਿਹਾ ਇਲਾਕਾ ਸੀ ਜਿਸਨੂੰ ਗਰੀਨ ਜ਼ੋਨ ਐਲਾਨਿਆ ਗਿਆ ਸੀ ਪਰ ਸੋਮਵਾਰ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਨਜ਼ਦੀਕੀ ਕਸਬਾ ਸੁਰ ਸਿੰਘ ਵਿੱਚੋ ਪੰਜ ਵਿਅਕਤੀ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਹਨ। ਦਸਣਯੋਗ ਹੈ ਕਿ ਇਹ ਸਾਰੇ ਵਿਅਕਤੀ ਹਜ਼ੁਰ ਸਾਹਿਬ ਤੋ ਵਾਪਸ ਆਏ ਸੀ। ਇਨ੍ਹਾਂ ਵਿਅਕਤੀਆਂ ਦੇ ਸੈਂਪਲ ਸ਼ਨੀਵਾਰ ਨੂੰ ਜਾਂਚ ਲਈ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਭੇਜੇ ਗਏ ਸਨ, ਜਿਸ ਦੀ ਰਿਪੋਰਟ ਅੱਜ ਆਉਣ ‘ਤੇ ਪੰਜ ਵਿਅਕਤੀਆਂ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਬੰਧਿਤ ਵਿਅਕਤੀਆਂ ਦੇ ਘਰ ਵਿਚ ਜਾ ਕੇ ਉਨ੍ਹਾਂ ਨੂੰ ਇਲਾਜ ਲਈ ਤਰਨ ਤਾਰਨ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ। ਦੱਸ ਦਈਏ ਹਾਈਵੇਅ ਨੂੰ ਸੀਲ ਕਰ ਦਿੱਤਾ ਗਿਆ ਹੈ।