Connect with us

National

ਭਿਆਨਕ ਹਾਦਸੇ ‘ਚ ਪਰਿਵਾਰ ਦੇ 3 ਜੀਆਂ ਦੀ ਦਰਦਨਾਕ ਮੌਤ

Published

on

KERALA: ਕੇਰਲ ਦੇ ਵਾਇਨਾਡ ਦੇ ਵਿਥਰੀ ‘ਚ ਬੱਸ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਯਾਨੀ 14 ਅਪ੍ਰੈਲ ਦੀ ਸਵੇਰੇ 6.30 ਵਜੇ ਵਾਪਰੀ। ਪਰਿਵਾਰ ਮਲਪੁਰਮ ਦੇ ਕੋਂਡੋਟੀ ਵਿੱਚ ਰਹਿੰਦਾ ਸੀ ਅਤੇ ਮੈਸੂਰ ਤੋਂ ਘਰ ਪਰਤ ਰਿਹਾ ਸੀ। ਪਰ ਇਸ ਦੌਰਾਨ ਉਸ ਦੀ ਗੱਡੀ ਬੱਸ ਨਾਲ ਟਕਰਾ ਗਈ। ਹਾਦਸੇ ‘ਚ ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।