Corona Virus
ਐਸਐਸਪੀ ਨੀਲਾਂਬਰੀ ਨੇ ਆਪਣੇ ਆਪ ਨੂੰ ਕੀਤਾ ਆਈਸੋਲੇਟ, ਡਾਕਟਰਾਂ ਦੀ ਟੀਮ ਨੂੰ ਜਾਂਚ ਕਰਨ ਲਈ ਕਿਹਾ

ਚੰਡੀਗੜ੍ਹ, 28 ਅਪ੍ਰੈਲ( ਬਲਜੀਤ ਮਰਵਾਹ): ਚੰਡੀਗੜ੍ਹ ਪੁਲਿਸ ਦੇ ਪੁਲਿਸ ਕਪਤਾਨ ਨੇ ਬੀਤੇ ਦਿਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਬਾਪੂਧਾਮ ਕਲੋਨੀ ਵਿੱਚ ਰਾਸ਼ਨ ਵੰਡਣ ਦੌਰਾਨ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ ਆਉਣ ਦੀਆਂ ਰਿਪੋਰਟਾਂ ਤੋਂ ਬਾਅਦ ਡਾਕਟਰਾਂ ਨੂੰ ਆਪਣੇ ਕੋਰੋਨਾ ਟੈਸਟ ਕਰਨ ਨਾਲ ਲਈ ਕਿਹਾ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ।
ਚੰਡੀਗੜ੍ਹ ਦੇ ਡੀ ਜੀ ਪੀ ਸੰਜੇ ਬੈਨੀਵਾਲ ਨੇ ਕਿਹਾ ਕਿ ਨੀਲਾਂਬਰੀ ਨੇ ਵੀ ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ।
ਤੁਹਾਨੂੰ ਦੱਸ ਦਈਏ ਕਿ 21 ਅਪ੍ਰੈਲ ਨੂੰ ਚੰਡੀਗੜ੍ਹ ਕਾਂਗਰਸ ਨੇ ਬਾਪੂਧਾਮ ਕਲੋਨੀ ਵਿਚ ਰਾਸ਼ਨ ਵੰਡਣ ਦਾ ਪ੍ਰੋਗਰਾਮ ਕੀਤਾ ਸੀ। ਇੱਥੇ ਐਸਐਸਪੀ ਨੂੰ ਬੁਲਾਇਆ ਗਿਆ ਸੀ। ਇਸ ਮੌਕੇ ਚੰਡੀਗੜ੍ਹ ਕਾਂਗਰਸ ਪ੍ਰਧਾਨ ਪ੍ਰਦੀਪ ਚੂਲਾ, ਅਨਵਰੁਲ ਹੱਕ, ਸੋਨੂੰ ਮੌਦਗਿਲ ਸਮੇਤ ਕਈ ਕਾਂਗਰਸੀ ਆਗੂ ਮੌਜੂਦਾ ਸਨ।
ਇਸ ਦੇ ਨਾਲ ਹੀ, ਇੱਕ ਕੋਰੋਨਾ ਪਾਜ਼ੀਟਿਵ ਵਿਅਕਤੀ ਵੀ ਮੌਜੂਦ ਸੀ, ਜਿਸਦਾ ਖੁਲਾਸਾ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਹੋਇਆ। ਹੁਣ ਐਸਐਸਪੀ ਨੀਲਾਂਬਰੀ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਖੁਦ ਨੂੰ ਕੂੰਆਰਨਟੀਨ ਕਰ ਲਿਆ ਅਤੇ ਡਾਕਟਰ ਦੇ ਪੈਨਲ ਤੋਂ ਆਪਣਾ ਚੈੱਕਅਪ ਮੰਗਿਆ ਹੈ।