National
ਕੇਦਾਰਨਾਥ ਧਾਮ ਦੇ ਖੁੱਲ੍ਹੇ ਦਰਵਾਜ਼ੇ , ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਭਾਰੀ ਭੀੜ

UTTARAKHAND : ਕੇਦਾਰਨਾਥ ਧਾਮ ਦੇ ਦਰਵਾਜ਼ੇ ਅੱਜ ਯਾਨੀ 10 ਮਈ ਨੂੰ ਸਵੇਰੇ 7 ਵਜੇ ਦੇ ਕਰੀਬ ਖੋਲ੍ਹੇ ਗਏ। ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣ ਤੋਂ ਪਹਿਲਾਂ 20 ਕੁਇੰਟਲ ਫੁੱਲਾਂ ਨਾਲ ਕੇਦਾਰਨਾਥ ਮੰਦਰ ਸਜਾਇਆ ਗਿਆ। ਦਰਵਾਜ਼ੇ ਖੁੱਲ੍ਹਣ ਤੋਂ ਪਹਿਲਾਂ ਹੀ 16 ਹਜ਼ਾਰ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਪਹੁੰਚ ਚੁੱਕੇ ਸਨ।
ਕੇਦਾਰਨਾਥ ਧਾਮ ਦੇ ਬਾਹਰ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਰਸ਼ਨ ਕਰਨ ਲਈ ਕੇਦਾਰਨਾਥ ਧਾਮ ਵੀ ਪਹੁੰਚੇ ਹਨ।ਪਹਿਲੇ ਦਿਨ ਹੀ ਸੰਗਤਾਂ ਦੀ ਕਾਫ਼ੀ ਭੀੜ ਦੇਖੀ ਗਈ ਹੈ|