Connect with us

National

ਭਾਜਪਾ ਨੇ ਸਾਨੂੰ ਖ਼ਤਮ ਕਰਨ ਲਈ ਤਿੰਨ ਯੋਜਨਾਵਾਂ ਬਣਾਈਆਂ : ਅਰਵਿੰਦ ਕੇਜਰੀਵਾਲ

Published

on

AAP PROTEST  : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦਰਸ਼ਨ ਕਰਨ ਲਈ ਭਾਜਪਾ ਹੈੱਡਕੁਆਰਟਰ ਦੇ ਭਰ ਰੋਸ ਪ੍ਰਦਰਸ਼ਨ ਕੀਤਾ ਹੈ| ਉਨ੍ਹਾਂ ਦੇ ਨਾਲ ਪਾਰਟੀ ਦੇ ਨੇਤਾ, ਸੰਸਦ ਮੈਂਬਰ ਅਤੇ ਵਿਧਾਇਕ ਵੀ ਭਾਜਪਾ ਹੈੱਡਕੁਆਰਟਰ ਸ਼ਾਮਿਲ ਸੀ।ਆਤਿਸ਼ੀ , ਰਾਘਵ ਚੱਢਾ ਅਤੇ ਸੰਜੇ ਸਿੰਘ ਇਸ ਰੋਸ ਪ੍ਰਦਰਸ਼ਨ ਵਿਚ ਅਰਵਿੰਦ ਕੇਜਰੀਵਾਲ ਦੇ ਨਾਲ ਸਨ|

ਰੋਸ ਪ੍ਰਦਰਸ਼ਨ ਤੋਂ ਪਹਿਲਾਂ ਕੇਜਰੀਵਾਲ ਨੇ ਦੁਪਹਿਰ 12 ਵਜੇ ਪਾਰਟੀ ਦਫ਼ਤਰ ਵਿੱਚ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਸਾਨੂੰ ਖ਼ਤਮ ਕਰਨ ਲਈ ਤਿੰਨ ਯੋਜਨਾਵਾਂ ਬਣਾਈਆਂ\ ਹਨ|

ਜਾਣੋ ਇਹ 3 ਯੋਜਨਾਵਾਂ……

ਪਹਿਲੀ ਯੋਜਨਾ – ਚੋਣਾਂ ਤੋਂ ਬਾਅਦ ਪਾਰਟੀ ਦੇ ਖਾਤੇ ਫ੍ਰੀਜ਼ ਕੀਤੇ ਜਾਣਗੇ।
ਦੂਸਰੀ ਯੋਜਨਾ – ਪਾਰਟੀ ਦੇ ਵੱਡੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਤੀਜੀ ਯੋਜਨਾ – ਧਿਰ ਦਾ ਦਫ਼ਤਰ ਖਾਲੀ ਕਰ ਦਿੱਤਾ ਜਾਵੇਗਾ।

ਕੇਜਰੀਵਾਲ ਨੇ ਕਿਹਾ- ਅਸੀਂ ਸ਼ਾਂਤੀਪੂਰਵਕ ਭਾਜਪਾ ਦਫਤਰ ਤੇ ਹੱਲਾ ਬੋਲ ਕਰਾਂਗੇ। ਜਿੱਥੇ ਪੁਲਿਸ ਸਾਨੂੰ ਰੋਕੇਗੀ, ਅਸੀਂ ਉੱਥੇ ਹੀ ਬੈਠਾਂਗੇ। ਅੱਧੇ ਘੰਟੇ ‘ਚ ਜੇਕਰ ਪੁਲਿਸ ਸਾਨੂੰ ਗ੍ਰਿਫਤਾਰ ਕਰ ਲਵੇ ਤਾਂ ਠੀਕ ਨਹੀਂ ਤਾਂ ਇਹ ਉਨ੍ਹਾਂ ਦੀ ਹਾਰ ਹੋਵੇਗੀ।

ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਕੁਝ ‘ਆਪ’ ਵਰਕਰਾਂ ਨੂੰ ਹਿਰਾਸਤ ‘ਚ ਲੈ ਲਿਆ ਸੀ । ਪੁਲਿਸ ਨੇ ਕਿਹਾ ਹੈ ਕਿ ‘ਆਪ’ ਨੇ ਪ੍ਰਦਰਸ਼ਨ ਲਈ ਕੋਈ ਇਜਾਜ਼ਤ ਨਹੀਂ ਲਈ, ਇਸ ਲਈ ਉਨ੍ਹਾਂ ਨੂੰ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਸੁਰੱਖਿਆ ਦੇ ਕੀਤੇ ਗਏ ਪ੍ਰਬੰਧ

ਰੋਸ ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਨੇ ਭਾਜਪਾ ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਅਤੇ ਧਾਰਾ 144 ਲਗਾ ਦਿੱਤੀ। ਡੀਡੀਯੂ ਰੋਡ ’ਤੇ ਵੀ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਆਵਾਜਾਈ ਬੰਦ ਰਹੀ। ਰੋਸ ਪ੍ਰਦਰਸ਼ਨ ਖਤਮ ਤੋਂ ਬਾਅਦ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ |

 

ਕੇਜਰੀਵਾਲ ਨੇ ਕਿਹਾ…

ਭਾਜਪਾ ਨੂੰ ਜੇਲ੍ਹ-ਜੇਲ੍ਹ ਦੀ ਖੇਡ ਨਹੀਂ ਖੇਡਣੀ ਚਾਹੀਦੀ।
ਉਨ੍ਹਾਂ ਬਨੇ ਚੇਤਾਵਨੀ ਦਿੱਤੀ ਅਤੇ ਕਿਹਾ – ਜਿਸ ਨੂੰ ਜੇਲ੍ਹ ਵਿੱਚ ਪਾਉਣਾ ਹੈ ਤਾਂ ਪਾ ਦਿਓ