National
ਚੱਲਦੀ ਬੱਸ ਪੁਲ ਤੋਂ ਹੇਠਾਂ ਡਿੱਗੀ, 2 ਦੀ ਮੌਤ ਅਤੇ 41 ਲੋਕ ਜਖ਼ਮੀ
ACCIDENT : ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਵਿੱਚ ਇੱਕ ਬੱਸ ਪੁਲ ਤੋਂ ਡਿੱਗ ਗਈ। ਬੱਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ। ਬੱਸ ਵਿੱਚ 43 ਲੋਕ ਸਵਾਰ ਸਨ।
ਇਨ੍ਹਾਂ ‘ਚੋਂ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 41 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਟਰੈਕਟਰ-ਟਰਾਲੀ ਦੀ ਮਦਦ ਨਾਲ ਪਚੌਰ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਨੇ ਕੀਤਾ ਮਾਮਲਾ ਦਰਜ
ਇਹ ਹਾਦਸੇ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਡਰਾਈਵਰ ਅਤੇ ਕੰਡਕਟਰ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|
ਪਹਿਲੇ ਮ੍ਰਿਤਕ ਦੀ ਪਛਾਣ 21 ਸਾਲਾ ਹਰੀ ਓਮ ਵਜੋਂ ਹੋਈ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਹਜ਼ਰਤ ਸਿੰਘ ਭਟੋਲੀ ਹੈ। ਦੂਸਰੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ|
ਇਸ ਹਾਦਸੇ ਤੋਂ ਪਹਿਲਾ ਵੀ ਕਈ ਹਾਦਸੇ ਵਾਪਰੇ ਹਨ
ਇਸ ਤੋਂ ਪਹਿਲਾਂ 13 ਮਈ ਨੂੰ ਮੱਧ ਪ੍ਰਦੇਸ਼ ਦੇ ਸਿਓਨੀ, ਰਾਜਗੜ੍ਹ ਅਤੇ ਛਿੰਦਵਾੜਾ ਜ਼ਿਲ੍ਹਿਆਂ ਵਿੱਚ 24 ਘੰਟਿਆਂ ਵਿੱਚ 3 ਸੜਕ ਹਾਦਸੇ ਵਾਪਰੇ ਸਨ। ਇਸ ‘ਚ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 24 ਲੋਕ ਜ਼ਖਮੀ ਹੋਏ ਸੀ । ਰਾਜਗੜ੍ਹ ਜ਼ਿਲੇ ਦੇ ਪੀਲੁਖੇੜੀ ਇਲਾਕੇ ‘ਚ NH-46 ‘ਤੇ ਫੌਜ ਦੇ ਇਕ ਟਰੱਕ ਅਤੇ ਦੋ ਹੋਰ ਵਾਹਨਾਂ ਦੀ ਟੱਕਰ ਹੋ ਗਈ। ਇਸ ਟੱਕਰ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ ਸੀ। ਜ਼ਖ਼ਮੀ ਹੋ ਗਏ।