Connect with us

National

ਫੌਜੀਆਂ ਅਤੇ ਅੱਤਵਾਦੀਆਂ ਵਿਚਾਲੇ ਹੋਇਆ ਮੁਕਾਬਲਾ, ਇੱਕ ਅੱਤਵਾਦੀ ਦੀ ਹੋਈ ਮੌਤ

Published

on

JAMMU KASHMIR : ਜੰਮੂ-ਕਸ਼ਮੀਰ ਦੇ ਬਾਂਦੀਪੋਰਾ ‘ਚ ਬੀਤੀ ਰਾਤ ਫੌਜੀਆਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋ ਗਈ ਹੈ| ਇਸ ਮੁਠਭੇੜ ‘ਚ ਇੱਕ ਅੱਤਵਾਦੀ ਮਾਰਿਆ ਗਿਆ ਹੈ |

ਦੋਨਾਂ ਵਿਚਾਲੇ ਇਹ ਮੁਕਾਬਲਾ ਬੀਤੀ ਦੇਰ ਰਾਤ ਬਾਂਦੀਪੋਰਾ ਦੇ ਅਰਗਾਮ ਇਲਾਕੇ ਵਿੱਚ ਸ਼ੁਰੂ ਹੋਇਆ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਚਾਰੋਂ ਪਾਸਿਓਂ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਇਕ ਅੱਤਵਾਦੀ ਮਾਰਿਆ ਗਿਆ। ਇਸ ਇਲਾਕੇ ‘ਚ ਦੋ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਸੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਹ ਕਾਰਵਾਈ ਕੀਤੀ।

ਜੰਮੂ ਖੇਤਰ ‘ਚ ਇਕ ਤੋਂ ਬਾਅਦ ਇਕ ਅੱਤਵਾਦ ਦੀਆਂ ਚਾਰ ਘਟਨਾਵਾਂ ਤੋਂ ਬਾਅਦ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਜੰਮੂ ‘ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣਗੇ। ਉਹ ਨਗਰੋਟਾ ਵਿੱਚ ਵ੍ਹਾਈਟ ਨਾਈਟ ਕੋਰ ਨਾਲ ਮਹੱਤਵਪੂਰਨ ਮੀਟਿੰਗਾਂ ਦੀ ਪ੍ਰਧਾਨਗੀ ਵੀ ਕਰਨਗੇ |

9 ਜੂਨ ਨੂੰ ਰਿਆਸੀ ਵਿੱਚ ਹੋਇਆ ਸੀ ਪਹਿਲਾ ਹਮਲਾ

ਸਭ ਤੋਂ ਪਹਿਲਾਂ 9 ਜੂਨ ਨੂੰ ਜੰਮੂ-ਕਸ਼ਮੀਰ ਦੇ ਰਿਆਸੀ ‘ਚ ਅੱਤਵਾਦੀਆਂ ਨੇ ਸ਼ਰਧਾਲੂਆਂ ਦੀ ਬੱਸ ‘ਤੇ ਹਮਲਾ ਕੀਤਾ ਸੀ।ਇਹ ਹਮਲਾ 9 ਜੂਨ ਦੀ ਸ਼ਾਮ ਕਰੀਬ 6:15 ਵਜੇ ਹੋਇਆ। ਹਮਲੇ ‘ਚ ਬੈਠੇ ਅੱਤਵਾਦੀਆਂ ਨੇ ਬੱਸ ‘ਤੇ ਗੋਲੀਬਾਰੀ ਕੀਤੀ ਸੀ, ਜਿਸ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਡੂੰਘੀ ਖਾਈ ‘ਚ ਜਾ ਡਿੱਗੀ।ਬੱਸ ‘ਤੇ ਹਮਲਾ ਕਰਨ ਵਾਲੇ ਅੱਤਵਾਦੀ ਪਹਾੜੀ ਇਲਾਕੇ ‘ਚ ਲੁਕੇ ਹੋਏ ਸਨ।