Connect with us

Punjab

ਦਿਹਾੜੀ ਕਰਨ ਗਿਆ ਵਿਅਕਤੀ ਆਪਣੇ ਪੁੱਤ ਸਣੇ ਹੋਇਆ ਲਾਪਤਾ, ਨਹਿਰ ਕੰਢਿਓ ਮਿਲਿਆ ਮੋਟਰਸਾਈਕਲ ਤੇ ਕੱਪੜੇ

Published

on

ਸੰਗਰੂਰ ਦੇ ਵਿੱਚ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਇੱਥੋ ਦੀ ਨਹਿਰ ਵਿੱਚ ਪਿਓ-ਪੁੱਤ ਡੁੱਬ ਗਏ। ਜਾਣਕਾਰੀ ਮੁਤਾਬਕ 35 ਸਾਲਾ ਮੋਹਨ ਸਿੰਘ ਅਤੇ ਉਸ ਦਾ 9 ਸਾਲਾ ਪੁੱਤਰ ਪ੍ਰਿੰਸ ਦੇ ਘੱਗਰ ਬ੍ਰਾਂਚ ਨਹਿਰ ਵਿੱਚ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਲੋਕਾਂ ਨੇ ਨਹਿਰ ਕੰਢਿਓ ਮੋਟਰਸਾਈਕਲ ਅਤੇ ਕੱਪੜੇ ਮਿਲੇ।ਇਸ ਮਗਰੋਂ ਸਥਾਨਿਕ ਲੋਕਾਂ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾਣ ਲੱਗੀ।

ਇਸ ਸਬੰਧੀ ਸਥਾਨਿਕ ਵਾਸੀ ਦਰਬਾਰਾ ਸਿੰਘ ਹੈਪੀ ਨੇ ਜਾਣਕਾਰੀ ਦਿਤੀ ਹੈ ਕਿ ਮੋਹਨ ਸਿੰਘ, ਜੋ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ, ਉਸ ਦੀਆਂ 3 ਧੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਮੋਹਨ ਸਿੰਘ ਦੇ ਸਿਰ ‘ਤੇ ਕਰਜ਼ਾ ਵੀ ਸੀ ਜਿਸ ਕਾਰਨ ਅਕਸਰ ਉਹ ਪ੍ਰੇਸ਼ਾਨ ਵੀ ਰਹਿੰਦਾ ਸੀ। ਇਸ ਦੇ ਚੱਲਦਿਆਂ ਅੰਦਾਜ਼ਾ ਤਾਂ ਇਹ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਮੋਹਨ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਫਿਲਹਾਲ ਪਰਿਵਾਰਿਕ ਮੈਂਬਰਾਂ ਵੱਲੋਂ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਦੂਜੇ ਪਾਸੇ ਘੱਗਰ ਨਹਿਰ ਵਿੱਚੋਂ 2 ਲੋਕਾਂ ਦੇ ਡੁੱਬਣ ਦੀ ਖ਼ਬਰ ਮਿਲਣ ਮਗਰੋਂ ਗੋਤਾਖੋਰਾਂ ਵੱਲੋਂ ਭਾਲ ਸ਼ੁਰੂ ਕੀਤੀ ਗਈ ਪਰ ਹਾਲੇ ਤੱਕ ਦੋਵਾਂ ਪਿਓ-ਪੁੱਤ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ ਫਿਲਹਾਲ ਉਨ੍ਹਾਂ ਵੱਲੋਂ ਭਾਲ ਜਾਰੀ ਹੈ।

ਇਸ ਸਬੰਧੀ ਲਹਿਰਾਗਾਗਾ ਥਾਣੇ ਦੇ ਪੁਲਿਸ ਇੰਚਾਰਜ ਗੁਰਦੇਵ ਸਿੰਘ ਟੀਮ ਨਾਲ ਘਟਨਾ ਸਥਾਨ ‘ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਹੈ ਕਿ ਸਾਨੂੰ ਪਿਓ-ਪੁੱਤ ਦੇ ਨਹਿਰ ਵਿੱਚ ਡੁੱਬਣ ਦੀ ਜਾਣਕਾਰੀ ਮਿਲੀ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚੋਂ ਭਾਲ ਕੀਤੀ ਜਾ ਰਹੀ ਹੈ।