Uncategorized
ਮਸ਼ਹੂਰ ਅਦਾਕਾਰਾ ਹੀਨਾ ਖਾਨ ਨੂੰ ਹੋਇਆ Breast Cancer
ਮਸ਼ਹੂਰ ਅਦਾਕਾਰਾ ਹੀਨਾ ਖਾਨ ਨੂੰ ਪਸੰਦ ਕਰਨ ਵਾਲਿਆਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ | ਮਸ਼ਹੂਰ ਟੀਵੀ ਸੀਰੀਲ ਯੈ ਰਿਸ਼ਤਾ ਕਯਾ ਕਹਿਲਾਤਾ ਹੈ ਅਤੇ ਸ਼ਿੰਦਾ ਸ਼ਿੰਦਾ ਨੋ ਪਾਪਾ ਪੰਜਾਬੀ ਫਿਲਮ ਵਿੱਚ ਕੰਮ ਕਰਨ ਵਾਲੀ ਮਸ਼ਹੂਰ ਅਦਾਕਾਰਾ ਹੀਨਾ ਖਾਨ ਇੱਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਈ ਹੈ |
ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਹੀਨਾ ਖਾਨ ਨੂੰ ਸਟੇਜ 3 ਬ੍ਰੈਸਟ ਕੈਂਸਰ ਹੋ ਗਿਆ ਹੈ ਲੱਖਾਂ ਦਿਲਾਂ ‘ਤੇ ਰਾਜ ਕਰਨ ਵਾਲੀ ਹੀਨਾ ਖਾਨ ਦੀ ਬੀਮਾਰੀ ਦੀ ਖਬਰ ਜਿਵੇਂ ਹੀ ਮੀਡੀਆ ‘ਚ ਆਈ ਤਾਂ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਇਸ ਦੀ ਜਾਣਕਾਰੀ ਹੀਨਾ ਖਾਨ ਨੇ ਸੋਸ਼ਲ ਮੀਡਿਆ ‘ਤੇ ਇੱਕ ਪੋਸਟ ਸਾਂਝੀ ਕਰਕੇ ਦੱਸਿਆ ਹੈ |
ਹੀਨਾ ਖਾਨ ਨੇ ਦਿੱਤੀ ਜਾਣਕਾਰੀ
ਬੀਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਹੀਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਪੋਸਟ ‘ਚ ਲਿਖਿਆ, ਸਾਰਿਆਂ ਨੂੰ ਹੈਲੋ, ਉਹ ਲੋਕ ਜੋ ਮੈਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਮੈਂ ਉਹਨਾਂ ਲਈ ਇੱਕ ਖਬਰ ਸਾਂਝੀ ਕਰਨ ਜਾ ਰਹੀ ਹਾਂ। ਮੈਨੂੰ ਤੀਜੇ ਪੜਾਅ ਦਾ ਛਾਤੀ ਦਾ ਕੈਂਸਰ ਹੋ ਗਿਆ ਹੈ । ਇਹ ਮੇਰੀ ਜ਼ਿੰਦਗੀ ਦੀ ਅਗਲੀ ਚੁਣੌਤੀ ਹੈ। ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਮੈਂ ਠੀਕ ਹਾਂ। ਮੈਂ ਮਜ਼ਬੂਤ, ਦ੍ਰਿੜ ਹਾਂ ਅਤੇ ਇਸ ਬਿਮਾਰੀ ‘ਤੇ ਕਾਬੂ ਪਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੀ । ਮੇਰਾ ਇਲਾਜ ਸ਼ੁਰੂ ਹੋ ਗਿਆ ਹੈ, ਅਤੇ ਮੈਂ ਇਸ ਤੋਂ ਹੋਰ ਮਜ਼ਬੂਤ ਹੋਣ ਲਈ ਜੋ ਵੀ ਜ਼ਰੂਰੀ ਹੈ, ਕਰਨ ਲਈ ਤਿਆਰ ਹਾਂ।
ਕੀ ਹੈ Breast Cancer
ਵਿਸ਼ਵ ਸਿਹਤ ਸੰਗਠਨ (WHO) ਦੇ ਮੁਤਾਬਕ , ਛਾਤੀ ਦਾ ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਅਸਧਾਰਨ ਛਾਤੀ ਦੇ ਸੈੱਲ ਕਾਬੂ ਤੋਂ ਬਾਹਰ ਹੋ ਜਾਂਦੇ ਹਨ ਅਤੇ ਟਿਊਮਰ ਦਾ ਰੂਪ ਲੈ ਲੈਂਦੇ ਹਨ। ਜੇਕਰ ਸਮੇਂ ਸਿਰ ਇਸ ਦੀ ਦੇਖਭਾਲ ਨਾ ਕੀਤੀ ਜਾਵੇ ਤਾਂ ਇਹ ਰਸੌਲੀ ਪੂਰੇ ਸਰੀਰ ਵਿੱਚ ਫੈਲ ਸਕਦੀ ਹੈ ਅਤੇ ਜਾਨਲੇਵਾ ਸਾਬਤ ਹੋ ਸਕਦੀ ਹੈ। ਇਸ ਨੂੰ ਛਾਤੀ ਦਾ ਕੈਂਸਰ ਵੀ ਕਿਹਾ ਜਾਂਦਾ ਹੈ।
ਛਾਤੀ ਦੇ ਕੈਂਸਰ ਦੇ ਕਾਰਨ
- 55 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋਣਾ।
- ਔਰਤਾਂ ਨੂੰ ਇਸ ਦੇ ਵਿਕਾਸ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਛਾਤੀ ਦਾ ਕੈਂਸਰ ਹੈ ਜਾਂ ਉਸ ਦਾ ਇਤਿਹਾਸ ਹੈ, ਤਾਂ ਤੁਹਾਨੂੰ ਇਹ ਬਿਮਾਰੀ ਹੋਣ ਦਾ ਖ਼ਤਰਾ ਹੈ। - ਤੰਬਾਕੂ ਦੀ ਵਰਤੋਂ ਛਾਤੀ ਦੇ ਕੈਂਸਰ ਸਮੇਤ ਕਈ ਤਰ੍ਹਾਂ ਦੇ ਕੈਂਸਰ ਨਾਲ ਜੁੜੀ ਹੋਈ ਹੈ।
- ਖੋਜ ਦਰਸਾਉਂਦੀ ਹੈ ਕਿ ਸ਼ਰਾਬ ਪੀਣ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ।
- ਜ਼ਿਆਦਾ ਭਾਰ ਜਾਂ ਮੋਟਾ ਹੋਣਾ ।
- ਜੇ ਤੁਸੀਂ ਪਹਿਲਾਂ ਰੇਡੀਏਸ਼ਨ ਥੈਰੇਪੀ ਪ੍ਰਾਪਤ ਕੀਤੀ ਹੈ, ਤਾਂ ਤੁਹਾਨੂੰ ਛਾਤੀ ਦੇ ਕੈਂਸਰ ਹੋਣ ਦੀ ਸੰਭਾਵਨਾ ਵੱਧ ਹੈ।
- ਹਾਰਮੋਨ ਰਿਪਲੇਸਮੈਂਟ ਥੈਰੇਪੀ (HRT) ਲੈਣ ਵਾਲੇ ਲੋਕਾਂ ਨੂੰ ਵੀ ਇਸ ਸਥਿਤੀ ਨਾਲ ਨਿਦਾਨ ਹੋਣ ਦਾ ਵਧੇਰੇ ਜੋਖਮ ਹੁੰਦਾ ਹੈ।
Breast Cancer ਤੋਂ ਬਚਣ ਲਈ ਅਪਣਾਓ ਇਹ ਗੱਲਾਂ
- ਛਾਤੀ ਦੇ ਕੈਂਸਰ ਤੋਂ ਬਚਾਅ ਲਈ ਤੁਸੀਂ ਆਪਣੀ ਖੁਰਾਕ ‘ਚ ਪੌਸ਼ਟਿਕ ਅਤੇ ਸੰਤੁਲਿਤ ਭੋਜਨਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਲਈ ਫੈਟੀ ਫਿਸ਼, ਹਰੀਆਂ ਸਬਜ਼ੀਆਂ, ਬੇਰੀ ਆਦਿ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।
- ਕੈਂਸਰ ਤੋਂ ਬਚਣ ਲਈ ਭਾਰ ਨੂੰ ਕੰਟਰੋਲ ;ਚ ਰੱਖਣਾ ਬਹੁਤ ਜ਼ਰੂਰੀ ਹੈ। ਭਾਰ ਘੱਟ ਕਰਨ ਲਈ ਆਪਣੀ ਖੁਰਾਕ ਵੱਲ ਧਿਆਨ ਦਿਓ ਅਤੇ ਯੋਗਾ ਕਰੋ।
- ਤੁਸੀਂ ਰੋਜ਼ਾਨਾ ਅੱਧੇ ਤੋਂ ਇੱਕ ਘੰਟੇ ਤੱਕ ਯੋਗਾ ਕਰ ਸਕਦੇ ਹੋ। ਅਜਿਹਾ ਕਰਕੇ ਤੁਸੀਂ ਫਿੱਟ ਰਹੋਗੇ ਅਤੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- ਜੇਕਰ ਤੁਸੀਂ ਹਾਰਮੋਨਲ ਰਿਪਲੇਸਮੈਂਟ ਥੈਰੇਪੀ ਲੈ ਰਹੇ ਹੋ ਜਾਂ ਗਰਭ ਨਿਰੋਧਕ ਗੋਲੀਆਂ ਲੈ ਰਹੇ ਹੋ, ਤਾਂ ਇਸਦੇ ਮਾੜੇ ਪ੍ਰਭਾਵਾਂ ਬਾਰੇ ਡਾਕਟਰ ਨਾਲ ਗੱਲ ਕਰੋ।
ਆਪਣਾ ਇਲਾਜ ਜਲਦ ਤੋਂ ਜਲਦ ਸ਼ੁਰੂ ਕਰਵਾਓ