Connect with us

National

ਅਮਰਨਾਥ ਯਾਤਰਾ ਹੋਈ ਸ਼ੁਰੂ, ਸ਼ਰਧਾਲੂਆਂ ਲਈ ਕੀਤੇ ਗਏ ਪ੍ਰਬੰਧ

Published

on

AMARNATH YATRA : ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਅੱਜ ਤੋਂ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਯਾਤਰਾ ਬਾਲਟਾਲ ਤੋਂ ਸ਼ੁਰੂ ਹੋਈ ਹੈ । ਜਿੱਥੋਂ 4603 ਸ਼ਰਧਾਲੂਆਂ ਦਾ ਪਹਿਲਾ ਜੱਥਾ ‘ਬਮ ਬਮ ਭੋਲੇ’, ‘ਜੈ ਬਾਬਾ ਬਰਫਾਨੀ’ ਅਤੇ ‘ਹਰ ਹਰ ਮਹਾਦੇਵ’ ਦੇ ਨਾਅਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ ਹੈ । ਅਮਰਨਾਥ ਯਾਤਰਾ 52 ਦਿਨਾਂ ਤੱਕ ਜਾਰੀ ਰਹੇਗੀ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਖ਼ਤ ਸੁਰੱਖਿਆ ਵਿਚਕਾਰ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ ਸਵੇਰੇ 4,603 ਸ਼ਰਧਾਲੂਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਸ ਸਾਲ ਅਮਰਨਾਥ ਯਾਤਰਾ ਲਈ 3.50 ਲੱਖ ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। 26 ਜੂਨ ਤੋਂ ਆਫਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।

ਸ਼ਰਧਾਲੂਆਂ ਲਈ ਕੀਤੇ ਗਏ ਪ੍ਰਬੰਧ

ਪਹਿਲਾ ਜੱਥਾ ਸਖ਼ਤ ਸੁਰੱਖਿਆ ਵਿਚਕਾਰ ਰਵਾਨਾ ਹੋਇਆ ਹੈ। ਸੁਰੱਖਿਆ ਲਈ ਸੈਨਿਕ ਬਲਾਂ ਤਾਇਨਾਤ ਕੀਤੀਆਂ ਗਈਆਂ ਹਨ। ਯਾਤਰੀਆਂ ਲਈ 200 ਆਈਸੀਯੂ ਅਤੇ 100 ਆਕਸੀਜਨ ਬੂਥ ਦੀ ਸਹੂਲਤ ਦਿੱਤੀ ਗਈ ਹੈ। ਇਸ ਵਾਰ ਅਮਰਨਾਥ ਯਾਤਰਾ ਦੇ ਰੂਟ ‘ਤੇ 125 ਲੰਗਰ ਲਗਾਏ ਗਏ ਹਨ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

CCTV ਲਗਾਏ ਗਏ

ਸ਼ਰਧਾਲੂਆਂ ਦੀ ਮਦਦ ਲਈ 6 ਹਜ਼ਾਰ ਵਾਲੰਟੀਅਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਊਧਮਪੁਰ ਤੋਂ ਬਨਿਹਾਲ ਤੱਕ ਨੈਸ਼ਨਲ ਹਾਈਵੇ ‘ਤੇ 10 ਸੀਸੀਟੀਵੀ ਪੁਆਇੰਟ ਬਣਾਏ ਗਏ ਹਨ। ਜਿਸ ਰਾਹੀਂ ਹਰ ਨੁੱਕਰੇ ‘ਤੇ ਨਜ਼ਰ ਰੱਖੀ ਜਾ ਰਹੀ ਹੈ।