Connect with us

National

ਜਗਨਨਾਥ ਰੱਥ ਯਾਤਰਾ ‘ਚ ਮਚੀ ਭਗਦੜ, ਕਈ ਜਖ਼ਮੀ ਅਤੇ 1 ਦੀ ਮੌਤ

Published

on

ODISHA : ਓਡੀਸ਼ਾ ਦੇ ਪੁਰੀ ‘ਚ ਜਗਨਨਾਥ ਯਾਤਰਾ ਸ਼ੁਰੂ ਹੋ ਗਈ ਹੈ । ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਜ਼ਾਰਾਂ ਸ਼ਰਧਾਲੂ ਇਸ ਯਾਤਰਾ ‘ਚ ਸ਼ਾਮਿਲ ਹੋ ਰਹੇ ਹਨ ਪਰ ਬੀਤੇ ਦਿਨ ਜਗਨਨਾਥ ਰੱਥ ਯਾਤਰਾ ਦੌਰਾਨ ਸ਼ਰਧਾਲੂਆਂ ਨਾਲ ਇਕ ਹਾਦਸਾ ਵਾਪਰ ਗਿਆ ਹੈ।

ਪੁਰੀ ਜਗਨਨਾਥ ਰਥ ਯਾਤਰਾ ਦੌਰਾਨ ਬੀਤੇ ਦਿਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਗਵਾਨ ਬਲਭੱਦਰ ਤਾਲਧਵਜ ਜੀ ਦੇ ਰੱਥ ਨੂੰ ਖਿੱਚ ਰਹੇ ਸਨ ਤਾਂ ਅਚਾਨਕ ਭਗਦੜ ਮਚ ਗਈ।

ਭਗਦੜ ਮਚਣ ਕਾਰਨ 400 ਤੋਂ ਵੱਧ ਸ਼ਰਧਾਲੂ ਜਖ਼ਮੀ ਹੋ ਗਏ ਹਨ ਅਤੇ ਇੱਕ ਸ਼ਰਧਾਲੂ ਦੀ ਮੌਤ ਵੀ ਹੋ ਗਈ ਹੈ। ਜ਼ਖਮੀਆਂ ਇਲਾਜ਼ ਲਈ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਵੀ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।

ਪੁਰੀ ਜਗਨਨਾਥ ਰਥ ਯਾਤਰਾ 2024 ਰਥ ਯਾਤਰਾ, ਵਿਸ਼ਵਾਸ ਅਤੇ ਸ਼ਰਧਾ ਦੇ ਤਿਉਹਾਰ ਨੇ ਐਤਵਾਰ ਨੂੰ ਪੁਰੀ, ਓਡੀਸ਼ਾ ਵਿੱਚ ਇੱਕ ਦਰਦਨਾਕ ਮੋੜ ਲੈ ਲਿਆ ਜਦੋਂ ਭਗਵਾਨ ਬਲਭਦਰ ਦੇ ਰੱਥ ਤਲਧਵਾਜਾ ਨੂੰ ਖਿੱਚਣ ਦੌਰਾਨ ਭਗਦੜ ਮਚ ਗਈ।

ਜ਼ਖਮੀਆਂ ਦੀ ਹਾਲਤ ਗੰਭੀਰ

ਜ਼ਖਮੀਆਂ ‘ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਭਗਦੜ ਵਿੱਚ ਦੋ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਇਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਲੱਤ ਟੁੱਟਣ ਦੀ ਖ਼ਬਰ ਸਾਹਮਣੇ ਆਈ ਹੈ।

ਸੀਐੱਮ ਨੇ ਜਤਾਇਆ ਦੁੱਖ

ਇਸ ਹਾਦਸੇ ‘ਰੇ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੇ ਦੁੱਖ ਪ੍ਰਗਟ ਕੀਤਾ ਹੈ ਅਤੇ ਨਾਲ ਮ੍ਰਿਤਕ ਦੇ ਪਰਿਵਾਰ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ ਹੈ। 4 ਲੱਖ ਰੁਪਏ ਦਾ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇਗਾ ।