ਪਟਿਆਲਾ, 03 ਮਈ (ਅਮਰਜੀਤ ਸਿੰਘ): ਜਿੱਥੇ ਪੂਰੇ ਪੰਜਾਬ ਵਿੱਚ ਕੋਰੋਨਾ ਦਾ ਕਹਿਰ ਫੈਲਿਆ ਹੋਇਆ ਹੈ ਦਿਨੋਂ ਦਿਨ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਇਸੇ ਵਿਚਕਾਰ ਪਟਿਆਲਾ ਤੋਂ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ ਜਿਥੇ ਕੋਰੋਨਾ ਦੇ 2 ਪੀੜਤ ਠੀਕ ਹੋ ਘਰ ਪਰਤੇ ਹਨ। ਇਹ ਦੋਵੇਂ ਵਿਅਕਤੀ ਕੋਰੋਨਾ ਇਲਾਜ ਲਈ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਸਨ।