Connect with us

National

ਕੇਦਾਰਨਾਥ ਡਿੱਗਿਆ ਪਹਾੜ, ਪਹਾੜ ਹੇਠਾਂ ਆਉਣ ਕਾਰਨ 3 ਸ਼ਰਧਾਲੂਆਂ ਦੀ ਮੌਤ

Published

on

ਸ਼ਰਧਾਲੂਆਂ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ| ਭਾਰੀ ਬਰਸਾਤ ਹੋਣ ਕਾਰਨ ਪੱਥਰ ਡਿੱਗ ਗਿਆ| ਕੇਦਾਰਨਾਥ ਤੀਰਥ ਮਾਰਗ ‘ਤੇ ਪੱਥਰ ਡਿੱਗਣ ਨਾਲ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਦੋ ਲੋਕ ਜ਼ਖਮੀ ਹੋ ਗਏ ਹਨ। ਸ਼ਰਧਾਲੂ ਗੌਰੀਕੁੰਡ ਤੋਂ 3 ਕਿਲੋਮੀਟਰ ਦੂਰ ਚਿਰਵਾਸਾ ਵਿਖੇ ਬਣੇ ਫੁੱਟਪਾਥ ਰਾਹੀਂ ਕੇਦਾਰਨਾਥ ਧਾਮ ਵੱਲ ਜਾ ਰਹੇ ਸਨ, ਜਦੋਂ ਉਹ ਪੱਥਰਾਂ ਨਾਲ ਟਕਰਾ ਗਏ।

ਹਾਦਸੇ ਦੀ ਜਾਣਕਾਰੀ ਰੁਦਰਪ੍ਰਯਾਗ ਜ਼ਿਲ੍ਹਾ ਆਫ਼ਤ ਪ੍ਰਬੰਧਨ ਦੇ ਨੰਦਨ ਸਿੰਘ ਰਾਜਵਰ ਨੇ ਦਿੱਤੀ ਹੈ। ਮਾਰੇ ਗਏ ਲੋਕ ਕਿੱਥੋਂ ਦੇ ਰਹਿਣ ਵਾਲੇ ਸਨ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ NDRF ਦੀਆਂ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।

IMD ਨੇ ਕੀਤਾ ਅਲਰਟ

ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਵਿੱਚ ਉੱਤਰਾਖੰਡ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਵੀ ਦਿੱਤੀ ਹੈ। ਕੁਮਾਉਂ ਖੇਤਰ ਲਈ ਰੈੱਡ ਅਲਰਟ ਅਤੇ ਗੜ੍ਹਵਾਲ ਖੇਤਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 21 ਜੁਲਾਈ ਨੂੰ ਚੰਪਾਵਤ, ਨੈਨੀਤਾਲ ਅਤੇ ਊਧਮ ਸਿੰਘ ਨਗਰ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਪੌੜੀ, ਪਿਥੌਰਾਗੜ੍ਹ, ਬਾਗੇਸ਼ਵਰ ਅਤੇ ਅਲਮੋੜਾ ‘ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੇਹਰਾਦੂਨ ਸਮੇਤ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

 

CM ਧਾਮੀ ਨੇ ਜਤਾਇਆ ਦੁੱਖ

ਇਸ ਹਾਦਸੇ ‘ਤੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੁੱਖ ਜਤਾਇਆ ਹੈ| ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ਕੇਦਾਰਨਾਥ ਯਾਤਰਾ ਰੂਟ ਨੇੜੇ ਪਹਾੜੀ ਤੋਂ ਮਲਬੇ ਅਤੇ ਭਾਰੀ ਪੱਥਰਾਂ ਦੇ ਡਿੱਗਣ ਕਾਰਨ ਕੁਝ ਸ਼ਰਧਾਲੂਆਂ ਦੇ ਮਾਰੇ ਜਾਣ ਦੀ ਖ਼ਬਰ ਬੇਹੱਦ ਦੁਖਦ ਹੈ। ਘਟਨਾ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ, ਮੈਂ ਇਸ ਸਬੰਧ ‘ਚ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ‘ਚ ਹਾਂ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।ਪ੍ਰਮਾਤਮਾ ਵਿਛੜੀਆਂ ਰੂਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰਾਂ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ।