National
ਕੇਂਦਰ ਸਰਕਾਰ ਨੇ BSF ਦੇ DG ਨਿਤਿਨ ਅਗਰਵਾਲ ਨੂੰ ਅਹੁਦੇ ਤੋਂ ਹਟਾਇਆ
ਕੇਂਦਰ ਸਰਕਾਰ ਨੇ ਸ਼ੁੱਕਰਵਾਰ ਦੇਰ ਰਾਤ ਸੀਮਾ ਸੁਰੱਖਿਆ ਬਲ (BSF) ਦੇ ਮੁੱਖ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਅਤੇ ਡਿਪਟੀ ਸਪੈਸ਼ਲ ਡਾਇਰੈਕਟਰ ਜਨਰਲ ਯੋਗੇਸ਼ ਬਹਾਦਰ (ਵਾਈਬੀ) ਖੁਰਾਨੀਆ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਦੋਵਾਂ ਨੂੰ ਆਪੋ-ਆਪਣੇ ਹੋਮ ਕੇਡਰ (ਨਿਤਿਨ ਅਗਰਵਾਲ ਤੋਂ ਕੇਰਲ ਅਤੇ ਖੁਰਾਨੀਆ ਤੋਂ ਉੜੀਸਾ) ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਨਿਤਿਨ ਅਗਰਵਾਲ 1989 ਬੈਚ ਦੇ ਕੇਰਲਾ ਕੇਡਰ ਦੇ ਅਧਿਕਾਰੀ ਹਨ ਜਦੋਂ ਕਿ ਖੁਰਾਨੀਆ 1990 ਬੈਚ ਦੇ ਓਡੀਸ਼ਾ ਕੇਡਰ ਦੇ ਹਨ।
- ਗ੍ਰਹਿ ਮੰਤਰਾਲੇ ਦਾ ਵੱਡਾ ਐਕਸ਼ਨ
- BSF ਦੇ DG ਨਿਤਿਨ ਅਗਰਵਾਲ ਅਹੁਦੇ ਤੋਂ ਹਟਾਇਆ
- ਸਪੈਸ਼ਲ DG ਵਾਈ.ਬੀ. ਖੁਰਾਨੀਆਂ ਨੂੰ ਵੀ ਅਹੁਦੇ ਤੋਂ ਹਟਾਇਆ
- ਵਧ ਰਹੀਆਂ ਅੱਤਵਾਦੀ ਘਟਨਾਵਾਂ ਵਿਚਾਲੇ ਲਿਆ ਐਕਸ਼ਨ
ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲੇ ਨੇ ਕੈਬਨਿਟ ਦੀ ਨਿਯੁਕਤੀ ਕਮੇਟੀ ਨੂੰ 30 ਜੁਲਾਈ ਨੂੰ ਹੁਕਮ ਜਾਰੀ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਨਿੱਜੀ ਸਿਖਲਾਈ ਵਿਭਾਗ ਦੀ ਡਾਇਰੈਕਟਰ ਸਾਕਸ਼ੀ ਮਿੱਤਲ ਨੇ ਇਹ ਹੁਕਮ ਜਾਰੀ ਕੀਤੇ ਹਨ। ਹਾਲਾਂਕਿ ਸਰਕਾਰ ਨੇ ਇਸ ਫੈਸਲੇ ਪਿੱਛੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਬੀਐਸਐਫ ਦੇ ਸਿਰਫ਼ ਦੋ ਉੱਚ ਦਰਜੇ ਦੇ ਅਧਿਕਾਰੀਆਂ ਨੂੰ ਹਟਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਹਾਲਾਂਕਿ ਦੋਵਾਂ ਉੱਚ ਅਧਿਕਾਰੀਆਂ ਨੂੰ ਹਟਾਉਣ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਦਾ ਕਾਰਨ ਅਜੇ ਨਹੀਂ ਦੱਸਿਆ ਗਿਆ ਹੈ। ਨਾਲ ਹੀ, ਬੀਐਸਐਫ ਦੇ ਨਵੇਂ ਮੁਖੀ ਅਤੇ ਉਪ ਮੁਖੀ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਨਿਤਿਨ ਅਗਰਵਾਲ ਕੇਰਲ ਕੇਡਰ ਦੇ 1989 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਹ ਬੀਐਸਐਫ ਦੇ ਪਹਿਲੇ ਡੀਜੀ ਹੋਣਗੇ, ਜਿਨ੍ਹਾਂ ਨੂੰ ਆਪਣਾ ਕਾਰਜਕਾਲ ਅੱਧ ਵਿਚਾਲੇ ਛੱਡਣਾ ਪਿਆ। ਇਸ ਤੋਂ ਪਹਿਲਾਂ ਜਿਸ ਨੇ ਵੀ ਡੀਜੀ ਦੀ ਜ਼ਿੰਮੇਵਾਰੀ ਸੰਭਾਲੀ ਹੈ, ਉਹ ਆਪਣਾ ਕਾਰਜਕਾਲ ਪੂਰਾ ਕਰ ਚੁੱਕੇ ਹਨ । ਅਗਰਵਾਲ ਨੇ ਪਿਛਲੇ ਸਾਲ ਜੂਨ ਵਿੱਚ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦਾ ਕਾਰਜਕਾਲ 2026 ਵਿੱਚ ਪੂਰਾ ਹੋਣਾ ਸੀ।