Connect with us

India

1972 ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ

Published

on

INDIA VS AUSTRALIA: ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ‘ਚ ਆਸਟ੍ਰੇਲੀਆ ‘ਤੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਭਾਰਤ ਨੇ ਹਾਕੀ ਦੇ ਆਖਰੀ ਗਰੁੱਪ ਮੈਚ ਵਿੱਚ ਆਸਟਰੇਲੀਆ ਨੂੰ 3-2 ਨਾਲ ਹਰਾ ਦਿੱਤਾ ਹੈ । 52ਸਾਲ ਬਾਅਦ ਪਹਿਲੀ ਵਾਰ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ ਹੈ।

ਭਾਰਤ ਨੇ ਇਸ ਤੋਂ ਪਹਿਲਾਂ 1972 ਵਿੱਚ ਮਿਊਨਿਖ ਓਲੰਪਿਕ ਵਿੱਚ ਆਸਟਰੇਲੀਆ ਨੂੰ ਹਰਾਇਆ ਸੀ। ਇਸ ਜਿੱਤ ਨਾਲ ਭਾਰਤੀ ਟੀਮ ਗਰੁੱਪ ਬੀ ‘ਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ।

ਭਾਰਤੀ ਹਾਕੀ ਟੀਮ ਹੁਣ 4 ਅਗਸਤ ਨੂੰ ਕੁਆਰਟਰ ਫਾਈਨਲ ਵਿੱਚ ਭਿੜੇਗੀ। ਭਾਰਤ ਦਾ ਮੁਕਾਬਲਾ ਗਰੁੱਪ ਏ ਦੀ ਤੀਜੇ ਸਥਾਨ ‘ਤੇ ਰਹੀ ਟੀਮ (ਏ3) ਨਾਲ ਹੋਵੇਗਾ। ਜਰਮਨੀ ਅਤੇ ਬ੍ਰਿਟੇਨ ਗਰੁੱਪ ਏ ‘ਚ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿ ਸਕਦੇ ਹਨ। ਗਰੁੱਪ ਏ ਵਿੱਚੋਂ ਨੀਦਰਲੈਂਡ ਅਤੇ ਸਪੇਨ ਵੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਗਰੁੱਪ ਬੀ ਵਿੱਚ ਭਾਰਤ ਅਤੇ ਆਸਟਰੇਲੀਆ ਤੋਂ ਇਲਾਵਾ ਬੈਲਜੀਅਮ ਅਤੇ ਅਰਜਨਟੀਨਾ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ। ਬੈਲਜੀਅਮ ਸਾਰੇ ਚਾਰ ਮੈਚ ਜਿੱਤ ਕੇ ਇਸ ਗਰੁੱਪ ‘ਚ ਪਹਿਲੇ ਨੰਬਰ ‘ਤੇ ਹੈ। ਭਾਰਤ (10) ਦੂਜੇ, ਆਸਟਰੇਲੀਆ (9) ਤੀਜੇ ਅਤੇ ਅਰਜਨਟੀਨਾ (7) ਚੌਥੇ ਨੰਬਰ ’ਤੇ ਹੈ।