Punjab
ਗਰਮੀ ਨੇ ਫਿਰ ਫੜ੍ਹਿਆ ਜ਼ੋਰ, ਜਾਣੋ ਕਦੋਂ ਮਿਲੇਗੀ ਰਾਹਤ ?
ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਇਕ ਵਾਰ ਫਿਰ ਤੋਂ ਗਰਮੀ ਨੇ ਜ਼ੋਰ ਫੜ ਲਿਆ ਹੈ। ਸਵੇਰ ਤੋਂ ਹੀ ਤੇਜ਼ ਧੁੱਪ ਦੇ ਨਾਲ-ਨਾਲ ਤਾਪਮਾਨ ਵੀ ਵੱਧ ਗਿਆ। ਪਿਛਲੇ ਕੁੱਝ ਦਿਨਾਂ ਤੋਂ ਬਾਰਿਸ਼ ਵੀ ਨਹੀਂ ਹੋਈ ਅਤੇ ਤਾਪਮਾਨ ਹੋਰ ਵੱਧ ਗਿਆ ਹੈ। ਸਾਰਿਆਂ ਜ਼ਿਲ੍ਹਿਆਂ ਵਿੱਚ ਤਾਪਮਾਨ 34 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ।
ਅੱਜ ਸ਼ਾਮ ਨੂੰ ਬਦਲੇਗਾ ਮੌਸਮ
ਮੌਸਮ ਦੀ ਗੱਲ ਕਰੀਏ ਤਾਂ ਅੱਜ (ਮੰਗਲਵਾਰ) ਵੀ ਪੂਰਾ ਦਿਨ ਮੌਸਮ ਸਾਫ਼ ਰਹੇਗਾ। ਅਜਿਹੇ ‘ਚ ਲੋਕਾਂ ਨੂੰ ਦਿਨ ਭਰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ।ਹਾਲਾਂਕਿ ਅੱਜ ਸ਼ਾਮ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ, ਇਹ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਕੱਲ੍ਹ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਵੀ ਪੈ ਸਕਦਾ ਹੈ।
ਕਿਉਂ ਸਤੰਬਰ ਮਹੀਨੇ ‘ਚ ਗਰਮੀ ਨੇ ਫੜ੍ਹਿਆ ਜ਼ੋਰ-
ਪੰਜਾਬ ਵਿੱਚ ਸਤੰਬਰ ਮਹੀਨੇ ਵਿੱਚ ਅਜਿਹੀ ਗਰਮੀ ਲਈ ਘੱਟ ਮੀਂਹ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪੰਜਾਬ ਵਿੱਚ ਪਹਿਲੀ ਸਤੰਬਰ ਤੋਂ ਹੁਣ ਤੱਕ ਇਸ ਵਾਰ 43 ਫੀਸਦੀ ਕਮੀ ਆਈ ਹੈ। ਇਸ ਸੀਜ਼ਨ ਵਿੱਚ ਇਹ 62.8 ਮਿ.ਮੀ ਹੁੰਦੀ ਹੈ ਪਰ ਐਤਕੀ ਸਿਰਫ 35.4 ਮਿਲੀਮੀਟਰ ਬਾਰਿਸ਼ ਹੋਈ ਹੈ। ਇਹ ਘੱਟ ਮੀਂਹ ਕਾਰਨ ਮੌਸਮ ਬਦਲ ਗਿਆ ਹੈ। ਇਸ ਸਾਲ ਦਾ ਮਾਨਸੂਨ ਸੀਜ਼ਨ ਖ਼ਤਮ ਹੋਣ ‘ਚ ਸਿਰਫ ਹੁਣ 6 ਬਾਕੀ ਹਨ, ਅਜਿਹੇ ‘ਚ ਥੋੜ੍ਹੀ ਜਿਹੀ ਬਾਰਿਸ਼ ਹੋਣ ਦੀ ਉਮੀਦ ਵੀ ਹੈ। ਇਸ ਨਾਲ ਗਰਮੀ ਤੋਂ ਰਾਹਤ ਮਿਲ ਸਕਦੀ ਹੈ।