Connect with us

India

ਸਰਦੀਆਂ ‘ਚ ਟਰੇਨਾਂ ਦਾ ਸਫ਼ਰ ਕਰਨ ਵਾਲੇ ਹੋ ਜਾਓ ਸਾਵਧਾਨ ! ਨਹੀਂ ਚੱਲਣਗੀਆਂ ਇਹ ਟਰੇਨਾਂ

Published

on

ਰੇਲਵੇ ਯਾਤਰੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ| ਹੁਣ ਦਸੰਬਰ ਦੀਆਂ ਛੁੱਟੀਆਂ ਦੌਰਾਨ ਸਫਰ ਕਰਨ ਸਮੇਂ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਰੇਲਵੇ ਵਿਭਾਗ ਨੇ ਦਸੰਬਰ ਤੋਂ ਫਰਵਰੀ ਤੱਕ ਕਰੀਬ 22 ਟਰੇਨਾਂ ਦੇ ਰੱਦ ਹੋਣ ਦੀ ਜਾਣਕਾਰੀ ਦਿੱਤੀ ਹੈ। ਠੰਡ ਅਤੇ ਧੁੰਦ ਦੇ ਮੱਦੇਨਜ਼ਰ ਉੱਤਰੀ ਰੇਲਵੇ ਨੇ ਵੱਖ-ਵੱਖ ਰੂਟਾਂ ‘ਤੇ ਕਰੀਬ 22 ਅਪ-ਡਾਊਨ ਯਾਤਰੀ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। 3 ਮਹੀਨਿਆਂ ਲਈ ਯਾਤਰੀ ਟਰੇਨਾਂ ਪੂਰੀ ਤਰ੍ਹਾਂ ਰੱਦ ਰਹਿਣਗੀਆਂ। ਟਰੇਨਾਂ ਦੇ ਰੱਦ ਹੋਣ ਦੀ ਸੂਚਨਾ ਮਿਲਦੇ ਹੀ ਰੇਲਵੇ ਯਾਤਰੀ ਆਪਣੀਆਂ ਟਿਕਟਾਂ ਦੂਜੀਆਂ ਟਰੇਨਾਂ ‘ਚ ਬੁੱਕ ਕਰਵਾ ਰਹੇ ਹਨ, ਜਿਸ ਕਾਰਨ ਦੂਜੀਆਂ ਟਰੇਨਾਂ ਦੀ ਵੇਟਿੰਗ ਲਿਸਟ ਤੇਜ਼ੀ ਨਾਲ ਵਧ ਰਹੀ ਹੈ।

ਇਸ ਤੋਂ ਇਲਾਵਾ 4 ਯਾਤਰੀ ਟਰੇਨਾਂ ਨੂੰ ਅੰਸ਼ਕ ਤੌਰ ‘ਤੇ ਰੱਦ ਕਰਨ ਅਤੇ 2 ਟਰੇਨਾਂ ਦੇ ਸਫਰਾਂ ਦੀ ਗਿਣਤੀ ਘਟਾਉਣ ਦੀ ਵੀ ਯੋਜਨਾ ਹੈ। ਰੇਲਵੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਰੇਲਵੇ ਵਿਭਾਗ ਨੇ ਸਤੰਬਰ ਵਿੱਚ ਹੀ ਟਰੇਨਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਜਾਰੀ ਕੀਤੀ ਗਈ ਸੂਚੀ ਵਿੱਚ ਅੰਮ੍ਰਿਤਸਰ ਅਤੇ ਜੰਮੂ ਤੋਂ ਵੱਖ-ਵੱਖ ਰਾਜਾਂ ਨੂੰ ਜਾਣ ਵਾਲੀਆਂ ਪ੍ਰਮੁੱਖ ਟਰੇਨਾਂ ਵੀ ਸ਼ਾਮਲ ਹਨ।

ਰੱਦ ਰਹਿਣ ਵਾਲੀਆਂ ਟਰੇਨਾਂ ਦੀ ਸੂਚੀ…

  • ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਸੁਪਰਫਾਸਟ (12241/12242) 1 ਦਸੰਬਰ ਤੋਂ 28 ਫਰਵਰੀ/2 ਦਸੰਬਰ ਤੋਂ 3 ਮਾਰਚ
  • ਕਾਲਕਾ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਕਾਲਕਾ ਐਕਸਪ੍ਰੈਸ (14503/14504) 3 ਦਸੰਬਰ ਤੋਂ 28 ਫਰਵਰੀ/4 ਦਸੰਬਰ ਤੋਂ 1 ਮਾਰਚ
  • ਅੰਮ੍ਰਿਤਸਰ-ਨੰਗਲ ਡੈਮ-ਅੰਮ੍ਰਿਤਸਰ ਐਕਸਪ੍ਰੈਸ (14505/14506) 1 ਦਸੰਬਰ ਤੋਂ 28 ਫਰਵਰੀ/2 ਦਸੰਬਰ ਤੋਂ 1 ਮਾਰਚ
  • ਰਿਸ਼ੀਕੇਸ਼-ਜੰਮੂ ਤਵੀ-ਰਿਸ਼ੀਕੇਸ਼ ਐਕਸਪ੍ਰੈਸ (14605/14606) 2 ਦਸੰਬਰ ਤੋਂ 24 ਫਰਵਰੀ/1 ਦਸੰਬਰ ਤੋਂ 23 ਫਰਵਰੀ
  • ਲਾਲ ਕੁਆਂ-ਅੰਮ੍ਰਿਤਸਰ-ਲਾਲ ਕੁਆਂ ਐਕਸਪ੍ਰੈਸ (14615/14616) 7 ਦਸੰਬਰ ਤੋਂ 22 ਫਰਵਰੀ/7 ਦਸੰਬਰ ਤੋਂ 22 ਫਰਵਰੀ
  • ਪੂਰਨੀਆ ਕੋਰਟ-ਅੰਮ੍ਰਿਤਸਰ-ਪੂਰਨੀਆ ਕੋਰਟ ਜਨਸੇਵਾ ਐਕਸਪ੍ਰੈਸ (14617/14618) 3 ਦਸੰਬਰ ਤੋਂ 2 ਮਾਰਚ/1 ਦਸੰਬਰ ਤੋਂ 28 ਫਰਵਰੀ
  • ਚੰਡੀਗੜ੍ਹ-ਫ਼ਿਰੋਜ਼ਪੁਰ-ਚੰਡੀਗੜ੍ਹ ਸਤਲੁਜ ਐਕਸਪ੍ਰੈਸ (14629/14630) 2 ਦਸੰਬਰ ਤੋਂ 1 ਮਾਰਚ/1 ਦਸੰਬਰ ਤੋਂ 28 ਫਰਵਰੀ