International
ਕਲਾਉਡੀਆ ਸ਼ੇਨਬੌਮ ਬਣੀ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ, ਚੁੱਕੀ ਅਹੁਦੇ ਦੀ ਸਹੁੰ
ਕਲਾਉਡੀਆ ਸ਼ੇਨਬੌਮ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ, ਜਿਸ ਨੇ ਮੰਗਲਵਾਰ ਨੂੰ ਅਹੁਦੇ ਦੀ ਸਹੁੰ ਵੀ ਚੁੱਕ ਲਈ ਹੈ। ਦੱਸ ਦੇਈਏ ਕਿ ਦੇਸ਼ ਦੀ ਆਜ਼ਾਦੀ ਦੇ 200 ਸਾਲ ਤੋਂ ਵੱਧ ਸਮੇਂ ਬਾਅਦ ਇਸ ਅਹੁਦੇ ‘ਤੇ ਪਹੁੰਚਣ ਵਾਲੀ ਉਹ ਪਹਿਲੀ ਮਹਿਲਾ ਹੈ।
ਕਲਾਉਡੀਆ ਨੇ ਆਪਣੇ ਪੂਰਵਵਰਤੀ ਦੁਆਰਾ ਲਾਗੂ ਕੀਤੇ ਵਿਸਤ੍ਰਿਤ ਸਮਾਜਿਕ ਸੁਰੱਖਿਆ ਜਾਲ ਅਤੇ ਹੋਰ ਪ੍ਰਸਿੱਧ ਨੀਤੀਆਂ ਨੂੰ ਕਾਇਮ ਰੱਖਣ ਦਾ ਵਾਅਦਾ ਕੀਤਾ ਹੈ, ਪਰ ਉਨ੍ਹਾਂ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੇਸ਼ੇ ਤੋਂ ਵਿਗਿਆਨੀ ਅਤੇ ਰਾਜਨੀਤੀ ‘ਚ ਆਈ 62 ਸਾਲਾ ਕਲਾਉਡੀਆ ਦੇ ਸਾਹਮਣੇ ਕਈ ਤਤਕਾਲੀ ਚੁਣੌਤੀਆਂ ਹਨ, ਜਿਨ੍ਹਾਂ ਵਿਚੋਂ ਉੱਚ ਪੱਧਰੀ ਹਿੰਸਾ, ਇੱਕ ਸੁਸਤ ਆਰਥਿਕਤਾ ਅਤੇ ਤੂਫਾਨ ਨਾਲ ਤਬਾਹ ਹੋਏ ਰਿਜੋਰਟ ਸ਼ਹਿਰ ਅਕਾਪੁਲਕੋ ਦਾ ਮੁੜ ਨਿਰਮਾਣ ਸ਼ਾਮਲ ਹੈ, ਜਿੱਥੇ ਉਹ ਬੁੱਧਵਾਰ ਨੂੰ ਜਾਣ ਦੀ ਯੋਜਨਾ ਬਣਾ ਰਹੀ ਹੈ।