Connect with us

Punjab

ਪੰਜਾਬ ਦੇ ਇਨ੍ਹਾਂ ਮੰਦਰਾਂ ‘ਚ ਮੰਨਤਾਂ ਪੂਰੀਆਂ ਹੋਣ ‘ਤੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲਿਆਉਂਦੇ ਸ਼ਰਧਾਲੂ

Published

on

ਅੱਸੂ ਦੇ ਨਰਾਤੇ ਦਾ ਅੱਜ ਪਹਿਲਾ ਦਿਨ ਹੈ, ਜਿਸ ਕਰਕੇ ਮੰਦਿਰਾਂ ਵਿਚ ਭਗਤਾਂ ਦਾ ਤਾਂਤਾ ਲੱਗਾ ਹੋਇਆ ਹੈ। ਭਾਰਤ ਵਿਚ ਦੋ ਅਜਿਹੇ ਮੰਦਰ ਵੀ ਹਨ, ਜਿਥੇ ਲੋਕ ਮੰਨਤ ਮੰਗਦੇ ਹਨ, ਕਿ ਜੇਕਰ ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀ ਆਪਣੇ ਪੁੱਤਰ ਨੂੰ ਨਰਾਤਿਆ ‘ਤੇ ਲੰਗੂਰ ਬਣਾ ਕੇ ਮੰਦਿਰ ਵਿਚ ਲੈ ਕੇ ਆਵਾਂਗੇ, ਜਿਸ ਦੇ ਚਲਦੇ ਲੋਕਾਂ ਦੀਆਂ ਮੰਨਤਾਂ ਪੂਰੀਆਂ ਹੋਣ ‘ਤੇ ਲੋਕ ਆਪਣੇ ਬੱਚਿਆ ਨੂੰ ਅੱਜ ਲੰਗੂਰ ਬਣਾ ਕੇ ਢੋਲ ਦੇ ਨਾਲ ਕਾਲੀਦਵਾਰਾ ਮੰਦਿਰ ਵਿੱਚ ਲੈ ਕੇ ਆਏ। ਪੂਰੇ ਭਾਰਤ ਵਿਚ ਦੋ ਹੀ ਮੰਦਿਰ ਹਨ, ਜਿਥੇ ਲੋਕ ਅਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲੈ ਕੇ ਆਂਉਂਦੇ ਹਨ, ਇਕ ਅੰਮ੍ਰਿਤਸਰ ਵਿਚ ਦੁਰਗਿਆਣਾ ਮੰਦਿਰ ਹੈ ਅਤੇ ਦੂਸਰਾ ਮੰਦਰ ਬਟਾਲਾ ਵਿਚ ਹੈ, ਸਿੱਧ ਸ਼ਕਤੀ ਪਿੱਠ ਮੰਦਿਰ ਕਾਲੀ ਦਵਾਰਾ ਹੈ।

ਸ਼ਰਧਾਲੂਆਂ ਨੇ ਦੱਸਿਆ ਹੈ ਕਿ ਪੁੱਤਰ ਪੈਦਾ ਹੋਣ ਤੋਂ ਪਹਿਲਾਂ ਮੰਨਤ ਮੰਗਦੇ ਹਾਂ, ਕਿ ਜੇਕਰ ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀ ਆਪਣੇ ਪੁੱਤਰ ਨੂੰ ਲੰਗੂਰ ਬਣਾ ਕੇ ਮੰਦਿਰ ਵਿਚ ਲੈ ਕੇ ਆਵਾਂਗੇ, ਜਿਸ ਦੇ ਚੱਲਦੇ ਬੱਚਿਆ ਨੂੰ ਅੱਜ ਲੰਗੂਰ ਬਣਾ ਕੇ ਕਾਲੀਦਵਾਰਾ ਮੰਦਿਰ ਵਿਚ ਲੈ ਕੇ ਆਉਂਦੇ ਹਨ ਅਤੇ ਦੁਸ਼ਹਿਰੇ ਵਾਲੇ ਦਿਨ ਪੁੱਤਰ ਨੂੰ ਪਾਏ ਹੋਏ ਲੰਗੂਰ ਦੇ ਕੱਪੜੇ ਮੰਦਿਰ ਵਿਚ ਚੜਾ ਦਿੰਦੇ ਹਨ ਅਤੇ ਹਨੂਮਾਨ ਮੰਦਿਰ ਵਿਚ ਪੂਜਾ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ।

ਇਕ ਹੋਰ ਸ਼ਰਧਾਲੂ ਨੇ ਦੱਸਿਆ ਹੈ ਕਿ ਬਟਾਲਾ ਦੇ ਕਾਲੀਦਵਾਰਾ ਮੰਦਿਰ ਵਿਚ ਮਾਂ ਕਾਲੀ ਦਾ ਰੂਪ ਸ਼ਾਂਤ ਹੈ ਅਤੇ ਮਾਂ ਕਾਲੀ ਨੇ ਅਪਣੇ ਹੱਥ ਵਿਚ ਬਲਵੀਰ ਹਨੂਮਾਨ ਨੂੰ ਫੜਿਆ ਹੋਇਆ ਹੈ। ਅੰਮ੍ਰਿਤਸਰ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਪੁੱਤਰ ਲਵ-ਕੁਸ਼ ਨੇ ਹਨੂੰਮਾਨ ਜੀ ਨੂੰ ਬੰਧੀ ਬਣਾਇਆ ਸੀ, ਜਿਸ ਕਰਕੇ ਇਨ੍ਹਾਂ ਦੋਵਾਂ ਮੰਦਿਰਾਂ ਤੇ ਲੋਕ ਮੰਨਤ ਮੰਗਦੇ ਹਨ ਅਤੇ ਮੰਨਤ ਪੁਰੀ ਹੋਣ ‘ਤੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਉਸ ਮੰਨਤ ਨੂੰ ਉਤਾਰਦੇ ਹਨ।