India
ਭਾਰਤੀ ਮਹਿਲਾ ਟੀਮ ਅਤੇ ਪਾਕਿਸਤਾਨ ਵਿਚਕਾਰ ਹੋਵੇਗਾ ਮੁਕਾਬਲਾ
IND VS PAK : ਅੱਜ ਭਾਰਤੀ ਮਹਿਲਾ ਟੀਮ ਦਾ ਪਾਕਿਸਤਾਨ ਨਾਲ ਮੁਕਾਬਲਾ ਹੋਵੇਗਾ | ਦੋਵਾਂ ਟੀਮਾਂ ਵਿਚਾਲੇ ਵਿਸ਼ਵ ਕੱਪ ‘ਚ 7 ਮੈਚ ਖੇਡੇ ਜਾ ਚੁੱਕੇ ਹਨ |
ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਆਪਣੇ ਦੂਜੇ ਮੈਚ ਵਿੱਚ ਅੱਜ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਟੀਮ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਭਾਰਤ ਨੂੰ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਤੋਂ 58 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤੀ ਮਹਿਲਾ ਟੀਮ ਨੇ ਟੀ-20 ਫਾਰਮੈਟ ਅਤੇ ਵਿਸ਼ਵ ਕੱਪ ਦੋਵਾਂ ‘ਚ ਪਾਕਿਸਤਾਨ ‘ਤੇ ਦਬਦਬਾ ਬਣਾਇਆ ਹੈ। ਵਿਸ਼ਵ ਕੱਪ ‘ਚ ਦੋਵਾਂ ਵਿਚਾਲੇ ਹੁਣ ਤੱਕ 7 ਮੈਚ ਖੇਡੇ ਜਾ ਚੁੱਕੇ ਹਨ। ਇਸ ‘ਚ ਭਾਰਤ ਨੇ 5 ਮੈਚ ਅਤੇ ਪਾਕਿਸਤਾਨ ਨੇ 2 ਮੈਚ ਜਿੱਤੇ ਹਨ।
ਮੈਚ ਕਦੋ ਅਤੇ ਕਿਵੇਂ ਦੇਖ ਸਕਦੇ ਹੋ ?….
ਮਹਿਲਾ T20 ਵਿਸ਼ਵ ਕੱਪ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੈ। ਇਹ ਮੈਚ 6 ਅਕਤੂਬਰ ਨੂੰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ ਅਤੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤ ਵਿੱਚ ਇਸ ਮੈਚ ਨੂੰ ਸਟਾਰ ਸਪੋਰਟਸ ਨੈਟਵਰਕ ‘ਤੇ ਟੀਵੀ ‘ਤੇ ਲਾਈਵ ਦੇਖਿਆ ਜਾ ਸਕਦਾ ਹੈ