National
ਆਪ ਵੱਲੋਂ ਵਿਧਾਨ ਸਭਾ ਚੋਣਾਂ ਲਈ ਦੂਜੀ ਲਿਸਟ ਜਾਰੀ, ਮਨੀਸ਼ ਸਿਸੋਦੀਆ ਦੀ ਬਦਲੀ ਸੀਟ
CANDIDATE LIST : ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਦੂਸਰੀ ਲਿਸਟ ‘ਚ 20 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਸੀਟ ਇਸ ਵਾਰ ਬਦਲੀ ਗਈ ਹੈ। ਇਸ ਵਾਰ ਉਹ ਪਟਪੜਗੰਜ ਦੀ ਬਜਾਏ ਜੰਗਪੁਰਾ ਤੋਂ ਚੋਣ ਲੜਨਗੇ। ਅਵਧ ਓਝਾ ਪਟਪੜਗੰਜ ਤੋਂ ਚੋਣ ਲੜਨਗੇ। ਉਹ ਹਾਲ ਹੀ ‘ਚ ‘ਆਪ’ ‘ਚ ਸ਼ਾਮਲ ਹੋਏ ਹਨ।
ਸਿਸੋਦੀਆ ਦੀ ਬਦਲੀ ਸੀਟ…
ਸਿਸੋਦੀਆ ਦੀ ਸੀਟ ਨੂੰ ਲੈ ਕੇ ਸਭ ਤੋਂ ਵੱਡਾ ਫੈਸਲਾ ਲਿਆ ਗਿਆ ਹੈ। ਪਿਛਲੀ ਵਾਰ ਪਟਪੜਗੰਜ ਤੋਂ ਬੜੀ ਮੁਸ਼ਕਲ ਨਾਲ ਚੋਣ ਜਿੱਤਣ ਵਾਲੇ ਸਿਸੋਦੀਆ ਨੂੰ ਜੰਗਪੁਰਾ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਜਦੋਂਕਿ ਅਵਧ ਓਝਾ ਪਟਪੜਗੰਜ ਤੋਂ ਚੋਣ ਮੈਦਾਨ ਵਿੱਚ ਹਨ।