India
ਸਰਦੀਆਂ ਵਿੱਚ ਆਪਣੀ ਸਿਹਤ ਦਾ ਇਸ ਤਰ੍ਹਾਂ ਰੱਖੋ ਧਿਆਨ
ਸਰਦੀਆਂ ਦਾ ਮੌਸਮ ਆਪਣੇ ਨਾਲ ਕਈ ਸਿਹਤ ਸੰਬੰਧੀ ਸਮੱਸਿਆਵਾਂ ਵੀ ਲੈ ਕੇ ਆਉਂਦਾ ਹੈ। ਮੌਸਮ ਦਾ ਆਨੰਦ ਹਰ ਕੋਈ ਲੈਣਾ ਚਾਹੁੰਦਾ ਹੈ ਪਰ ਠੰਡੀਆਂ ਹਵਾਵਾਂ ਕਾਰਨ ਕਈ ਵਾਰ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਇਸ ਮੌਸਮ ‘ਚ ਸਿਹਤਮੰਦ ਰਹਿਣ ਲਈ ਖਾਣ-ਪੀਣ ਦੀਆਂ ਆਦਤਾਂ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਜੇਕਰ ਤੁਸੀ ਧਿਆਨ ਨਹੀਂ ਰੱਖਦੇ ਤਾਂ ਤੁਹਾਨੂੰ ਪੂਰੀ ਠੰਡ ਬਿਮਾਰੀਆਂ ਝੱਲਣੀਆਂ ਪੈਂਦੀਆਂ ਹਨ ।
ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖੋ…
ਸਰਦੀਆਂ ਵਿੱਚ ਸਰੀਰ ਦੀ ਦੇਖਭਾਲ ਲਈ ਜਿੱਥੇ ਨਿਯਮਤ ਖਾਣ-ਪੀਣ ਦੀਆਂ ਆਦਤਾਂ ਦੇ ਨਾਲ-ਨਾਲ ਕਸਰਤ ਜ਼ਰੂਰੀ ਹੈ, ਉੱਥੇ ਹੀ ਗਰਮ ਕੱਪੜਿਆਂ ਦੀ ਵੀ ਲੋੜ ਹੈ। ਇਸ ਮੌਸਮ ‘ਚ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਓ ਤਾਂ ਆਪਣੇ ਪੈਰ, ਸਿਰ ਅਤੇ ਕੰਨ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲਈ ਦਿਨ ਭਰ ਵਿੱਚ ਘੱਟੋ-ਘੱਟ ਚਾਰ ਲੀਟਰ ਪਾਣੀ ਪੀਣਾ ਚਾਹੀਦਾ ਹੈ।
ਹਰੀਆਂ ਸਬਜ਼ੀਆਂ ਦਾ ਕਰੋ ਸੇਵਨ….
ਮੌਸਮ ਵਿੱਚ ਤਬਦੀਲੀ ਕਾਰਨ ਭੋਜਨ ਦੀਆਂ ਲੋੜਾਂ ਵੀ ਬਦਲ ਜਾਂਦੀਆਂ ਹਨ। ਜਿਸ ਵਿੱਚ ਕੈਲੋਰੀ, ਪ੍ਰੋਟੀਨ, ਆਇਰਨ, ਸੋਡੀਅਮ ਅਤੇ ਪੋਟਾਸ਼ੀਅਮ ਮਹੱਤਵਪੂਰਨ ਹੁੰਦੇ ਹਨ। ਦੂਨ ਮੈਡੀਕਲ ਕਾਲਜ ਹਸਪਤਾਲ ਦੀ ਡਾਈਟੀਸ਼ੀਅਨ ਰਿਚਾ ਕੁਕਰੇਤੀ ਦਾ ਕਹਿਣਾ ਹੈ ਕਿ ਜੇਕਰ ਸਰਦੀਆਂ ਵਿੱਚ ਖੁਰਾਕ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਸੰਤੁਲਿਤ ਸਰੀਰ ਦੇ ਨਾਲ ਠੰਢ ਘੱਟ ਮਹਿਸੂਸ ਹੁੰਦੀ ਹੈ। ਕੁੱਲ ਮਿਲਾ ਕੇ ਸੰਤੁਲਿਤ ਆਹਾਰ ਲੈ ਕੇ ਰੋਗ ਪ੍ਰਤੀਰੋਧਕ ਸ਼ਕਤੀ ਦੇ ਨਾਲ-ਨਾਲ ਸਰੀਰ ਦਾ ਤਾਪਮਾਨ ਵਧਾਇਆ ਜਾ ਸਕਦਾ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਫਾਈਬਰ, ਫੋਲਿਕ ਐਸਿਡ, ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਹੋਰ ਪੋਸ਼ਕ ਤੱਤ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਵਿਟਾਮਿਨ ਸੀ ਨਾਲ ਭਰਪੂਰ ਖੱਟੇ ਫਲਾਂ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਸਰਦੀ-ਖਾਂਸੀ ਨਾਲ ਲੜਨ ਦੀ ਤਾਕਤ ਦਿੰਦਾ ਹੈ। ਹਰੀਆਂ ਸਬਜ਼ੀਆਂ ਅਤੇ ਹੋਰ ਫਲਾਂ ਦਾ ਸੇਵਨ ਸਰੀਰ ਵਿੱਚ ਹੀਮੋਗਲੋਬਿਨ ਦਾ ਪੱਧਰ ਵੀ ਬਰਕਰਾਰ ਰੱਖਦਾ ਹੈ।