India
2024 ਦੇ ਵਿਚ ਭਾਰਤੀਆਂ ਨੇ ਗੂਗਲ ਉਪਰ ਇਹ ਕੁੱਝ ਕੀਤਾ ਸਰਚ…
ਸਾਲ 2024 ਵੀ ਖ਼ਤਮ ਹੋਣ ਵਾਲਾ ਹੈ। ਹਰ ਸਾਲ ਖ਼ਤਮ ਹੋਣ ਮਗਰੋਂ ਕਈ ਗੱਲ਼ਾਂ ਦਾ ਲੇਖਾ-ਜੋਖਾ ਵੀ ਹੁੰਦਾ ਹੈ ਕਿ ਜਿਹੜਾ ਸਾਲ ਖ਼ਤਮ ਹੋਇਆ ਉਸ ਸਾਲ ਵਿੱਚ ਕੀ-ਕੀ ਹੋਇਆ। ਇਨ੍ਹਾਂ ਵਿੱਚ ਇੱਕ ਦਿਲਚਸਪ ਜਾਣਕਾਰੀ ਦੀ ਉਡੀਕ ਰਹਿੰਦੀ ਹੈ ਕਿ ਇਸ ਵਾਰ ਗੂਗਲ ਉਪਰ ਕੀ-ਕੀ ਸਰਚ ਹੋਇਆ।
ਦੱਸ ਦਈਏ ਕਿ ਇਸ ਸਾਲ ਗੂਗਲ ‘ਤੇ ਭਾਰਤੀ ਉਪਭੋਗਤਾਵਾਂ ਵੱਲੋਂ ਸਭ ਤੋਂ ਵੱਧ ਖੋਜੇ ਗਏ ਦੋ ਵਿਸ਼ੇ ਕ੍ਰਿਕਟ ਨਾਲ ਸਬੰਧਤ ਸਨ-ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੇ ਟੀ-20 ਵਿਸ਼ਵ ਕੱਪ। ਇਸ ਤੋਂ ਇਲਾਵਾ ਇੰਡੀਅਨ ਸੁਪਰ ਲੀਗ ਨੇ ਵੀ ਸੂਚੀ ਵਿਚ 10ਵੇਂ ਸਥਾਨ ‘ਤੇ ਜਗ੍ਹਾ ਬਣਾਈ। ਇਹ ਜਾਣਕਾਰੀ ਗੂਗਲ ਨੇ ਸਾਲ 2024 ਦੀ ਖੋਜ ਰਿਪੋਰਟ ਜਾਰੀ ਕਰਕੇ ਦਿੱਤੀ ਹੈ।
ਇਸ ਵਿੱਚ ਇਸ ਸਾਲ ਭਾਰਤ ਵਿੱਚ ਸਭ ਤੋਂ ਵੱਧ ਖੋਜੇ ਗਏ ਵਿਸ਼ਿਆਂ ਤੇ ਰੁਝਾਨਾਂ ਦਾ ਵੇਰਵਾ ਦਿੱਤਾ ਗਿਆ ਹੈ। ਭਾਰਤੀ ਉਪਭੋਗਤਾਵਾਂ ਨੇ ਫਿਲਮਾਂ, ਕ੍ਰਿਕਟ ਤੇ ਪ੍ਰਸਿੱਧ ਮੀਮਜ਼ ਦੇ ਨਾਲ-ਨਾਲ ਯਾਤਰਾ ਦੇ ਸਥਾਨਾਂ ਤੇ ਵਿਸ਼ੇਸ਼ ਪਕਵਾਨਾਂ ਬਾਰੇ ਬਹੁਤ ਸਾਰੀ ਜਾਣਕਾਰੀ ਦੀ ਖੋਜ ਕੀਤੀ।
ਇਸ ਸਾਲ ਗੂਗਲ ‘ਤੇ ਭਾਰਤੀ ਉਪਭੋਗਤਾਵਾਂ ਦੁਆਰਾ ਸਭ ਤੋਂ ਵੱਧ ਖੋਜੇ ਗਏ ਦੋ ਵਿਸ਼ੇ ਕ੍ਰਿਕਟ, ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੇ ਟੀ-20 ਵਿਸ਼ਵ ਕੱਪ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਇੰਡੀਅਨ ਸੁਪਰ ਲੀਗ ਨੇ ਵੀ ਸੂਚੀ ਵਿੱਚ 10ਵੇਂ ਸਥਾਨ ‘ਤੇ ਜਗ੍ਹਾ ਬਣਾਈ। ਚੋਣ ਨਤੀਜੇ 2024 ਤੇ ਓਲੰਪਿਕ 2024 ਵੀ ਇਸ ਸਾਲ ਦੀਆਂ ਚੋਟੀ ਦੀਆਂ ਖੋਜਾਂ ਵਿੱਚ ਸ਼ਾਮਲ ਸਨ।
2024 ਦੇ ਸਾਲ ‘ਚ ਗੂਗਲ ਤੇ ਸਭ ਤੋਂ ਜ਼ਿਆਦਾ ਫਿਲਮਾਂ ਸ਼ੋਅ- 1- ਇਸਤਰੀ-2, 2- ਕਲਕੀ 2898 AD, 3- 12ਵੀਂ ਫੇਲ੍ਹ, 4- ਲਾਪਤਾ ਲੇਡੀਜ਼, 5- ਹਨੂਮਾਨ ਇਹ ਸਰਚ ਹੋਈਆਂ ਹਨ ।
2024 ਦੇ ਸਾਲ ‘ਚ ਗੂਗਲ ਤੇ ਸਭ ਤੋਂ ਜ਼ਿਆਦਾ ਚੋਟੀ ਦੇ 5 web series : 1- ਹੀਰਾਮੰਡੀ, 2- ਮਿਰਜ਼ਾਪੁਰ, 3- ਦ ਲਾਸਟ ਆਫ ਅਸ, 4- ਬਿੱਗ ਬੌਸ 17, 5- ਪੰਚਾਇਤ ਸਰਚ ਹੋਈਆਂ ਹਨ । ਇਸ ਤੋਂ ਇਲਾਵਾ ਪ੍ਰਮੁੱਖ ਯਾਤਰਾ ਸਥਾਨਾਂ ਦੀ ਸਰਚ ਜਿਵੇਂ ਕਿ ਅਜ਼ਰਬਾਈਜਾਨ, ਬਾਲੀ, ਮਨਾਲੀ, ਕਜ਼ਾਕਿਸਤਾਨ, ਜੈਪੁਰ ਆਦਿ ਸ਼ਾਮਲ ਹਨ ।
ਵੱਖ ਵੱਖ ਪਕਵਾਨ ਸਰਚ ਕੀਤੇ ਗਏ ਹਨ ਜਿਵੇਂ ਕਿ ਅਚਾਰ, ਕਾਂਜੀ, ਚਰਨਾਮ੍ਰਿਤ, ਧਨੀਆ ਪੰਜੀਰੀ, ਉਗਾਦੀ ਪਚੜੀ, ਸ਼ੰਕਰਪਾਲੀ ਆਦਿ ।