India
ਭਾਰਤ ‘ਚ ਚੀਨੀ ਵਾਇਰਸ ਤੀਜਾ ਮਾਮਲਾ ਆਇਆ ਸਾਹਮਣੇ, ਹੁਣ 2 ਮਹੀਨੇ ਦੇ ਬੱਚੇ ਹੋਇਆ ਪੀੜਤ
ਚੀਨ ਵਿੱਚ ਫੈਲੇ ਖ਼ਤਰਨਾਕ ਵਾਇਰਸ ਐਚਐਮਪੀਵੀ (HMPV) ਦਾ ਭਾਰਤ ਵਿੱਚ ਤੀਜਾ ਕੇਸ ਸਾਹਮਣੇ ਆਇਆ ਹੈ। ਅੱਜ ਯਾਨੀ ਕਿ ਸੋਮਵਾਰ ਨੂੰ ਅਹਿਮਦਾਬਾਦ ਵਿੱਚ 2 ਮਹੀਨੇ ਦੇ ਇੱਕ ਬੱਚੇ ਵਿੱਚ ਹਿਊਮਨ ਮੈਟਾਪਨੀਓਮੋਵਾਇਰਸ (HMPV) ਦੀ ਲਾਗ ਪਾਈ ਗਈ। ਪਤਾ ਲੱਗਿਆ ਹੈ ਕਿ ਗੁਜਰਾਤ ਦੇ ਅਹਿਮਦਾਬਾਦ ‘ਚ 15 ਦਿਨ ਪਹਿਲਾਂ 2 ਮਹੀਨੇ ਦੇ ਬੱਚੇ ਦੀ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਬੱਚੇ ਨੂੰ ਜ਼ੁਕਾਮ ਅਤੇ ਤੇਜ਼ ਬੁਖਾਰ ਸੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਪਹਿਲੇ 5 ਦਿਨਾਂ ਤੱਕ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਹੁਣ ਟੈਸਟਾਂ ਵਿੱਚ ਵਾਇਰਸ ਦੀ ਲਾਗ ਦਾ ਪਤਾ ਲੱਗਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦੋ ਮਾਮਲਿਆਂ ਦੀ ਪੁਸ਼ਟੀ-
ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਕਰਨਾਟਕ ‘ਚ 3 ਮਹੀਨੇ ਦੀ ਬੱਚੀ ਅਤੇ 8 ਮਹੀਨੇ ਦੇ ਲੜਕੇ ‘ਚ ਇਹ ਵਾਇਰਸ ਦੀ ਜਾਣਕਾਰੀ ਸਾਹਮਣੇ ਆਈ ਸੀ। ਦੋਨਾਂ ਬੱਚਿਆਂ ਦੀ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਜਾਂਚ ਕੀਤੀ ਗਈ। ਕਰਨਾਟਕ ਦੇ ਦੋਵਾਂ ਮਾਮਲਿਆਂ ਬਾਰੇ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਬੱਚੇ ਰੁਟੀਨ ਚੈਕਅੱਪ ਲਈ ਹਸਪਤਾਲ ਪੁੱਜੇ ਸਨ। ਜਾਂਚ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
HMPV ਵਾਇਰਸ ਨਾਲ ਪੀੜਤ ਦੇ ਲੱਛਣ-
HMPV ਵਾਇਰਸ ਨਾਲ ਪੀੜਤ ਹੋਣ ‘ਤੇ ਮਰੀਜ਼ਾਂ ‘ਚ ਸਰਦੀ ਅਤੇ ਕੋਵਿਡ-19 ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਦਾ ਸਭ ਤੋਂ ਜ਼ਿਆਦਾ ਅਸਰ ਛੋਟੇ ਬੱਚਿਆਂ ‘ਤੇ ਦੇਖਿਆ ਜਾ ਰਿਹਾ ਹੈ। ਇਨ੍ਹਾਂ ‘ਚ 2 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਚੀਨ ਵਿੱਚ ਵੀ ਇਹ ਵਾਇਰਸ ਜਿਆਦਾਤਰ ਬੱਚਿਆਂ ਵਿੱਚ ਪਾਇਆ ਗਿਆ ਹੈ। ਇਸ ਦੇ ਲੱਛਣ ਕੋਰੋਨਾ ਵਰਗੇ ਹੀ ਹਨ। ਇਸ ਵਿਚ ਜ਼ੁਕਾਮ ਅਤੇ ਖੰਘ ਵੀ ਹੁੰਦੀ ਹੈ।