Punjab
ਮਕਰ ਸਕ੍ਰਾਂਤੀ ਮੌਕੇ ਬਰਨਾਲਾ ‘ਚ ਲਗਾਇਆ ਅਨੌਖਾ ਲੰਗਰ
ਸ਼ਹੀਦ ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਬਰਨਾਲਾ ਵੱਲੋਂ ਮਕਰ ਸਕਰਾਂਤੀ ਤੇ ਖਾਣ ਪੀਣ ਦੇ ਲੰਗਰ ਤੋਂ ਬਿਨਾਂ ਅਨੋਖਾ ਲੰਗਰ ਲਗਾਇਆ ਗਿਆ। ਦੱਸ ਦੇਈਏ ਕਿ ਇਸ ਲੰਗਰ ਵਿੱਚ ਜਰੂਰਤਮੰਦਾਂ ਨੂੰ ਨਵੇਂ ਪੁਰਾਣੇ ਕੱਪੜੇ ਵੰਡੇ ਗਏ। ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਇਹ ਉਨਾਂ ਦਾ ਸੱਤਵਾਂ ਕੱਪੜੇ ਵੰਡ ਕੈਂਪ ਹੈ।
‘ਕਿਸੇ ਲਈ ਸਮਾਨ ਅਤੇ ਕਿਸੇ ਲਈ ਅਰਮਾਨ’ ਸਲੋਗਨ ਤਹਿਤ ਲੋਕ ਕੱਪੜੇ ਉਨਾਂ ਦੀ ਸੰਸਥਾ ਨੂੰ ਦੇ ਜਾਂਦੇ ਹਨ। ਜਿਸ ਤੋਂ ਬਾਅਦ ਉਹ ਇਹਨਾਂ ਕੱਪੜਿਆਂ ਨੂੰ ਇਕੱਠਾ ਕਰਕੇ ਨਹਿਰੂ ਚੌਂਕ ਬਰਨਾਲਾ ਵਿੱਚ ਕੈਂਪ ਲਗਾ ਦਿੰਦੇ ਹਨ, ਜਿੱਥੇ ਇਹ ਕੱਪੜੇ ਜਰੂਰਤਮੰਦਾਂ ਨੂੰ ਫਰੀ ਵਿੱਚ ਦਿੱਤੇ ਜਾਂਦੇ ਹਨ।
ਉਨ੍ਹਾ ਨੇ ਦੱਸਿਆ ਹੈ ਕਿ ਇਸ ਤੋਂ ਇਲਾਵਾ ਵੀ ਉਹਨਾਂ ਦੀ ਸੰਸਥਾ ‘ਪੜ੍ਹੋ ਇੰਡੀਆ’ ਮੁਹਿੰਮ ਤਹਿਤ ਜਰੂਰਤਮੰਦਾਂ ਨੂੰ ਫਰੀ ਵਿੱਚ ਸਿਖਿਆ ਗ੍ਰਹਿਣ ਕਰਵਾ ਰਹੀ ਹੈ ਅਤੇ ਹੋਰ ਵੀ ਸਮਾਜ ਸੇਵਾ ਦੇ ਕੰਮ ਉਹਨਾਂ ਦੀ ਸੰਸਥਾ ਵੱਲੋਂ ਵੱਧ ਚੜ ਕੇ ਕਰਵਾਏ ਜਾ ਰਹੇ ਹਨ।