Connect with us

Punjab

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼

Published

on

SIDHU MOOSEWALA : ਸਿੱਧੂ ਮੂਸੇਵਾਲਾ ਦੇ ਫ਼ੈਨਜ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ । ਮਰਹੂਮ ਸਿੱਧੂ ਮੂਸੇਵਾਲਾ ਦਾ ਜਲਦ ਹੀ ਇੱਕ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਗੀਤ ਦਾ ਨਾਮ ਲੌਕ (LOCK) ਹੈ । ਇਹ ਗਾਣਾ 23 ਜਨਵਰੀ ਨੂੰ ਰਿਲੀਜ਼ ਹੋਵੇਗਾ ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ “ਲਾਕ” ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਹ ਗੀਤ 23 ਜਨਵਰੀ ਨੂੰ ਰਿਲੀਜ਼ ਹੋਵੇਗਾ। ਇਹ ਮੂਸੇਵਾਲਾ ਦਾ ਸਾਲ 2025 ਦਾ ਪਹਿਲਾ ਗੀਤ ਹੋਵੇਗਾ। ਇਸ ਤੋਂ ਪਹਿਲਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ 8 ਗਾਣੇ ਰਿਲੀਜ਼ ਹੋ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ 29 ਮਈ, 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਗੋਲਡੀ ਬਰਾੜ ਨੇ ਕਰਵਾ ਦਿੱਤਾ ਸੀ।ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਗੀਤ ਦਾ ਨਿਰਮਾਤਾ ਦ ਕਿਡ ਕੰਪਨੀ ਹੈ।

29 ਮਈ, 2022 ਨੂੰ ਕਿਹਾ ਸੀ ਅਲਵਿਦਾ

ਸਿੱਧੂ ਮੂਸੇਵਾਲਾ ਨੇ 29 ਮਈ, 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਅਗਲੇ ਹੀ ਮਹੀਨੇ, 23 ਜੂਨ, 2022 ਨੂੰ, ਉਹਨਾਂ ਦਾ ਪਹਿਲਾ ਗੀਤ ‘SYL’ ਰਿਲੀਜ਼ ਹੋਇਆ। ਉਨ੍ਹਾਂ ਦਾ ਦੂਜਾ ਗੀਤ ‘ਵਾਰ’ 8 ਨਵੰਬਰ, 2022 ਨੂੰ ਰਿਲੀਜ਼ ਹੋਇਆ ਸੀ। ਤੀਜਾ ਗੀਤ ‘ਮੇਰਾ ਨਾ’ 7 ਅਪ੍ਰੈਲ, 2023 ਨੂੰ ਰਿਲੀਜ਼ ਹੋਇਆ ਸੀ। ਮੂਸੇਵਾਲਾ ਦੇ ਚੌਥੇ ਗੀਤ ਦਾ ਨਾਮ ‘ਚੋਰਨੀ’ ਸੀ, ਜੋ 7 ਜੁਲਾਈ, 2023 ਨੂੰ ਰਿਲੀਜ਼ ਹੋਇਆ ਸੀ। ਉਹਨਾਂ ਦਾ ਪੰਜਵਾਂ ਗੀਤ ‘ਵਾਚਆਊਟ’ ਸੀ। ਇਹ 12 ਨਵੰਬਰ, 2023 ਨੂੰ ਰਿਲੀਜ਼ ਹੋਇਆ ਸੀ। ਸਿੱਧੂ ਦਾ 6ਵਾਂ ਗੀਤ ‘ਡ੍ਰਿਪੀ’ 2 ਫਰਵਰੀ, 2024 ਨੂੰ, 7ਵਾਂ ਗੀਤ ‘410’ 11 ਅਪ੍ਰੈਲ, 2024 ਨੂੰ ਅਤੇ 8ਵਾਂ ਗੀਤ ‘ਅਟੈਚ’ 30 ਅਗਸਤ ਨੂੰ ਰਿਲੀਜ਼ ਹੋਇਆ।