National
Saif Ali Khan ‘ਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਗ੍ਰਿਫਤਾਰ
ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਮੁੰਬਈ ਪੁਲਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁੱਖ ਮੁਲਜ਼ਮ ਮੁਹੰਮਦ ਆਲੀਆਨ ਉਰਫ਼ ਬੀ.ਜੇ. (BJ) ਨੂੰ ਠਾਣੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁਹੰਮਦ ਆਲੀਆਨ ਉਹ ਵਿਅਕਤੀ ਹੈ ਜਿਸ ਨੇ 16 ਜਨਵਰੀ ਦੀ ਰਾਤ ਨੂੰ ਘਰ ‘ਚ ਦਾਖਲ ਹੋ ਕੇ ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕੀਤਾ ਸੀ।
ਹਾਊਸਕੀਪਿੰਗ ਦਾ ਕਰਦਾ ਸੀ ਕੰਮ…
ਮੁਲਜ਼ਮ ਦੀ ਪਛਾਣ ਮੁਹੰਮਦ ਆਲੀਆਨ ਉਰਫ਼ ਬੀ. ਜੇ. ਵਜੋਂ ਹੋਈ ਹੈ। ਫੜੇ ਜਾਣ ਤੋਂ ਬਾਅਦ ਉਸ ਨੇ ਪੁਲਸ ਕੋਲ ਕਬੂਲ ਕੀਤਾ ਕਿ ਉਹ ਹੀ ਸੀ, ਜੋ ਸੈਫ ਅਤੇ ਕਰੀਨਾ ਦੇ ਘਰ ਵਿਚ ਦਾਖਲ ਹੋਇਆ ਸੀ ਅਤੇ ਉਸ ਨੇ ਹੀ ਸੈਫ ‘ਤੇ ਹਮਲਾ ਕੀਤਾ ਸੀ। ਮੁੰਬਈ ਪੁਲਸ ਦੀ ਟੀਮ ਨੇ ਉਸ ਨੂੰ ਠਾਣੇ ਦੇ ਲੇਬਰ ਕੈਂਪ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਠਾਣੇ ਵਿਚ Ricky’s ਬਾਰ ਵਿਚ ਹਾਊਸਕੀਪਿੰਗ ਦਾ ਕੰਮ ਕਰਦਾ ਸੀ।
16 ਜਨਵਰੀ ਨੂੰ ਹੋਇਆ ਸੀ ਹਮਲਾ….
ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ‘ਤੇ ਦੋ ਦਿਨ ਪਹਿਲਾ ਯਾਨੀ 16 ਜਨਵਰੀ ਨੂੰ ਜਾਨਲੇਵਾ ਹਮਲਾ ਹੋਇਆ ਹੈ। ਬੁੱਧਵਾਰ ਅੱਧੀ ਰਾਤ ਨੂੰ ਉਨ੍ਹਾਂ ਦੇ ਘਰ ਵਿਚ ਵੜ ਗਿਆ ਤੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।