Connect with us

National

ਓਲੰਪੀਅਨ ਨੀਰਜ ਚੋਪੜਾ ਨੇ ਕਰਵਾਇਆ ਵਿਆਹ, ਤਸਵੀਰਾਂ ਕੀਤੀਆਂ ਸਾਂਝੀਆਂ

Published

on

ਹਰਿਆਣਾ ਦੇ ਪਾਣੀਪਤ ਦੇ ਖੰਡਰਾ ਪਿੰਡ ਦੇ ਰਹਿਣ ਵਾਲੇ ਓਲੰਪੀਅਨ ਨੀਰਜ ਚੋਪੜਾ ਨੇ ਚੁੱਪ-ਚਾਪ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਟੈਨਿਸ ਖਿਡਾਰਨ ਹਿਮਾਨੀ ਮੋਰ ਨਾਲ ਵਿਆਹ ਕਰਵਾਇਆ, ਜੋ ਸੋਨੀਪਤ ਦੇ ਲਾਡਸੌਲੀ ਪਿੰਡ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਿਤਾ ਚੰਦ ਰਾਮ ਲਗਭਗ 2 ਮਹੀਨੇ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ (SBI) ਤੋਂ ਸੇਵਾਮੁਕਤ ਹੋਏ ਸਨ।

ਨੀਰਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ- ਆਪਣੇ ਪਰਿਵਾਰ ਨਾਲ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ।

ਨੀਰਜ ਦੇ ਚਾਚਾ ਸੁਰੇਂਦਰ ਚੋਪੜਾ ਨੇ ਜਾਣਕਾਰੀ ਦਿਤੀ ਹੈ ਕਿ ਵਿਆਹ ਦੀ ਰਸਮ ਬਹੁਤ ਗੁਪਤ ਰੱਖੀ ਗਈ ਸੀ। ਵਿਆਹ ਵਿੱਚ ਸਿਰਫ਼ ਮੁੰਡੇ ਅਤੇ ਕੁੜੀ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਪਿੰਡ ਵਿੱਚ ਕਿਸੇ ਨੂੰ ਵੀ ਜਾਂ ਰਿਸ਼ਤੇਦਾਰਾਂ ਨੂੰ ਵੀ ਵਿਆਹ ਬਾਰੇ ਨਹੀਂ ਪਤਾ ਸੀ। ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਸਾਰਿਆਂ ਨੂੰ ਵਿਆਹ ਬਾਰੇ ਪਤਾ ਲੱਗਾ। ਇਹ ਵਿਆਹ 17 ਜਨਵਰੀ ਨੂੰ ਭਾਰਤ ਵਿੱਚ ਹੋਇਆ ਸੀ। ਨੀਰਜ ਐਤਵਾਰ ਸਵੇਰੇ ਆਪਣੀ ਦੁਲਹਨ ਨਾਲ ਵਿਦੇਸ਼ ਘੁੰਮਣ ਗਿਆ ਹੈ। ਉਨ੍ਹਾਂ ਦੇ ਭਾਰਤ ਵਾਪਸ ਆਉਣ ਤੋਂ ਬਾਅਦ ਹੀ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਜਾਵੇਗਾ।