Connect with us

Punjab

ਕੁੰਭ ਅਤੇ ਮਹਾਕੁੰਭ ਪਿੱਛੇ ਕੀ ਹੈ ਮਿਥਿਹਾਸਿਕ ਕਹਾਣੀ? ਐਤਕੀ ਦੇ ਮਹਾਂਕੁੰਭ ਬਾਰੇ ਜਾਣੋ ਜਾਣਕਾਰੀ

Published

on

ਕੁੰਭ ਮੇਲਾ ਇੱਕ ਵਿਸ਼ਾਲ ਧਾਰਮਿਕ ਤੇ ਆਧਿਆਤਮਿਕ ਮੇਲਾ ਹੈ ਜੋ ਹਿੰਦੂ ਧਰਮ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਕੁੰਭ ਮੇਲੇ ਦਾ ਆਯੋਜਨ ਚਾਰ ਥਾਵਾਂ ‘ਤੇ ਕੀਤਾ ਜਾਂਦਾ ਹੈ— ਹਰਿਦਵਾਰ, ਪ੍ਰਯਾਗਰਾਜ (ਇਲਾਹਾਬਾਦ), ਨਾਸਿਕ, ਅਤੇ ਉੱਜੈਨ। ਜਦੋਂ ਇਹ ਮੇਲਾ 12 ਸਾਲਾਂ ਦੇ ਅੰਤਰਾਲ ‘ਚ ਇੱਕ ਹੀ ਥਾਂ ਤੇ ਮਨਾਇਆ ਜਾਂਦਾ ਹੈ ਤਾਂ ਇਸ ਨੂੰ ਮਹਾਕੁੰਭ ਕਿਹਾ ਜਾਂਦਾ ਹੈ। ਐਤਕੀ ਸੰਗਮ ਨਗਰੀ ਯਾਨੀ ਉੱਤਰ ਪ੍ਰਦੇਸ਼ ਦਾ ਪ੍ਰਯਾਗਰਾਜ ਜ਼ਿਲ੍ਹਾ, ਜਿੱਥੇ ਇਸ ਵਾਰ ਮਹਾਕੁੰਭ ਆਯੋਜਿਤ ਹੋ ਚੁੱਕਿਆ ਹੈ। ਮਹਾਕੁੰਭ 13 ਜਨਵਰੀ 2025 ਤੋਂ ਸ਼ੁਰੂ ਹੋ ਕੇ 26 ਫ਼ਰਵਰੀ 2025 ਤੱਕ ਚੱਲੇਗਾ। ਦੇਸ਼-ਵਿਦੇਸ਼ ਤੋਂ 40 ਤੋਂ 45 ਕਰੋੜ ਸ਼ਰਧਾਲੂ ਆਉਣ ਦਾ ਅਨੁਮਾਨ ਹੈ। ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮ ਤੋਂ ਲੈ ਕੇ ਅਖਾੜਿਆਂ ਦੇ ਸ਼ਾਹੀ ਇਸ਼ਨਾਨ ਤੱਕ ਬਹੁਤ ਕੁਝ ਦੇਖਣ ਨੂੰ ਮਿਲੇਗਾ। ਮੇਲੇ ‘ਚ ਹੋਰ ਕੀ ਹੋਵੇਗਾ ਇਹ ਜਾਣਨ ਤੋਂ ਪਹਿਲਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕੁੰਭ ਅਤੇ ਮਹਾਕੁੰਭ ਕੀ ਹੈ? ਇਸ ਦੇ ਸ਼ੁਰੂ ਹੋਣ ਪਿੱਛੇ ਮਿਥਿਹਾਸਕ ਕਹਾਣੀ ਕੀ ਹੈ?

ਮਿਥਿਹਾਸ ਦੇ ਅਨੁਸਾਰ, ਕੁੰਭ ਦੀ ਕਹਾਣੀ ਸਮੁੰਦਰ ਮੰਥਨ ਦੌਰਾਨ ਅੰਮ੍ਰਿਤ ਪ੍ਰਾਪਤ ਕਰਨ ਲਈ ਇੱਕ ਯੁੱਧ ਨਾਲ ਸ਼ੁਰੂ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਸਦੀਆਂ ਪਹਿਲਾਂ ਅੰਮ੍ਰਿਤ ਦੀ ਖੋਜ ਵਿੱਚ ਸਮੁੰਦਰ ਰਿੜਕਿਆ ਗਿਆ ਸੀ, ਜਿਸ ਵਿੱਚੋਂ ਅੰਮ੍ਰਿਤ ਨਿਕਲਿਆ ਸੀ। ਇਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਲਈ ਦੇਵਤਿਆਂ ਅਤੇ ਦੈਂਤਾ ਵਿੱਚ ਭਿਆਨਕ ਯੁੱਧ ਹੋਇਆ।ਇਸ ਵੱਡੇ ਅਤੇ ਵਿਨਾਸ਼ਕਾਰੀ ਯੁੱਧ ਵਿੱਚ ਕਿਸੇ ਨੂੰ ਅੰਮ੍ਰਿਤ ਨਹੀਂ ਮਿਲਿਆ। ਇੱਕ-ਦੂਜੇ ਖੋਹਣ ਦੇ ਚੱਲਦੇ, ਅੰਮ੍ਰਿਤ ਕਈ ਵਾਰ ਕਲਸ਼ ਵਿੱਚੋਂ ਡਿੱਗਿਆ ਅਤੇ ਵੱਖ ਵੱਖ ਥਾਵਾਂ ਉੱਤੇ ਡਿੱਗਿਆ। ਇਹ ਸਥਾਨ ਹਰਿਦੁਆਰ (ਉਤਰਾਖੰਡ), ਪ੍ਰਯਾਗਰਾਜ (ਉੱਤਰ ਪ੍ਰਦੇਸ਼), ਉਜੈਨ (ਮੱਧ ਪ੍ਰਦੇਸ਼) ਅਤੇ ਨਾਸਿਕ (ਮਹਾਰਾਸ਼ਟਰ) ਸਨ।

ਅੰਮ੍ਰਿਤ ਦੀ ਭਾਲ ਵਿੱਚ ਕੁੰਭ ‘ਚ ਆਉਂਦੇ ਲੋਕ
ਅੰਮ੍ਰਿਤ ਦੀ ਇਹੀ ਖੋਜ ਭਾਰਤੀ ਲੋਕਾਂ ਨੂੰ ਇਸ ਥਾਂ ‘ਤੇ ਲਿਆਉਂਦੀ ਹੈ। ਪਵਿੱਤਰ ਦਰਿਆਵਾਂ ਦੇ ਵਗਦੇ ਪਾਣੀਆਂ ਦੇ ਸਾਹਮਣੇ ਹਰ ਕਿਸੇ ਦੀ ਵਿਅਕਤੀਗਤ ਪਛਾਣ ਛੁਪ ਜਾਂਦੀ ਹੈ ਅਤੇ ਉਹ ਸਿਰਫ਼ ਆਮ ਇਨਸਾਨ ਹੀ ਰਹਿ ਜਾਂਦੇ ਹਨ। ਗੰਗਾ ਵਿੱਚ ਡੂੰਘੀ ਡੁਬਕੀ ਲੈਣ ਤੋਂ ਬਾਅਦ, ਮਿੱਟੀ ਦੀਆਂ ਜਿਉਂਦੀਆਂ ਮੂਰਤੀਆਂ ਵਿੱਚੋਂ ਇੱਕ ਹੀ ਆਵਾਜ਼ ਆਉਂਦੀ ਹੈ, ਜੋ ਇੱਕ ਝਟਕੇ ਨਾਲ ਉੱਠਦੀ ਹੈ, ਹਰ ਹਰ ਗੰਗਾ, ਜੈ ਗੰਗਾ ਮਾਈਆ। ਗੰਗਾ ਦੇ ਘਾਟ ਉਹ ਸਥਾਨ ਬਣਦੇ ਹਨ, ਜਿੱਥੇ ਸੰਸਾਰਕਤਾ ਦਾ ਸਾਗਰ ਰਿੜਕਦਾ ਹੈ ਅਤੇ ਇਸ ਮੰਥਨ ਤੋਂ ਮਨੁੱਖ ਨੂੰ ਏਕਤਾ ਦੀ ਭਾਵਨਾ ਦਾ ਅੰਮ੍ਰਿਤ ਮਿਲਦਾ ਹੈ ਜਿਸ ਘਟਨਾ ਦੇ ਤਹਿਤ ਇਹ ਸਾਰੀ ਪ੍ਰਕਿਰਿਆ ਹੁੰਦੀ ਹੈ ਉਸ ਨੂੰ ‘ਮਹਾਕੁੰਭ’ ਕਿਹਾ ਜਾਂਦਾ ਹੈ।

ਦੇਵਤਿਆਂ ਅਤੇ ਦੈਂਤਾਂ ਨੇ ਯੁੱਧ ਦੌਰਾਨ ਅੰਮ੍ਰਿਤ ਕਲਸ਼ ਇੱਕ-ਦੂਜੇ ਤੋਂ ਖੋਹਿਆ
ਦੱਸਿਆ ਜਾਂਦਾ ਹੈ ਕਿ ਅੰਮ੍ਰਿਤ ਕਲਸ਼ ਸਮੁੰਦਰ ਮੰਥਨ ਦੌਰਾਨ ਹੀ ਨਿਕਲਿਆ ਸੀ ਅਤੇ ਇਸ ਨੂੰ ਲੈ ਕੇ ਦੈਂਤਾਂ ਵਿੱਚ ਇਸ ਨੂੰ ਲੈ ਕੇ ਪੀਣ ਲਈ ਹੋੜ ਮਚ ਗਈ। ਸਵਰਾਭਾਨੂ ਰਾਜਾ ਬਲੀ ਦੀ ਸੈਨਾ ਵਿੱਚ ਇੱਕ ਸੈਨਾਪਤੀ ਸੀ। ਉਹ ਪਾਣੀ, ਜ਼ਮੀਨ ਅਤੇ ਅਸਮਾਨ ਵਿੱਚ ਤੇਜ਼ ਰਫ਼ਤਾਰ ਨਾਲ ਦੌੜ ਸਕਦਾ ਸੀ। ਇੱਕ ਪਲ ਵਿੱਚ ਉਸ ਨੇ ਧਨਵੰਤਰੀ ਦੇਵ ਦੇ ਹੱਥੋਂ ਅੰਮ੍ਰਿਤ ਦਾ ਘੜਾ ਖੋਹ ਲਿਆ ਅਤੇ ਅਸਮਾਨ ਵੱਲ ਲੈ ਗਿਆ।

ਇੰਦਰ ਦੇ ਪੁੱਤਰ ਜੈਅੰਤ ਅਤੇ ਦੈਂਤ ਸਵਰਭਾਨੂ ਵਿਚਕਾਰ ਹੋਇਆ ਯੁੱਧ-
ਦੇਵਤਿਆਂ ਦੇ ਸਮੂਹ ‘ਚੋਂ ਵੀ, ਜਿਵੇਂ ਹੀ ਇੰਦਰ ਦੇ ਪੁੱਤਰ ਜੈਯੰਤ ਨੇ ਸਵਰਭਾਨੂ ਨੂੰ ਅੰਮ੍ਰਿਤ ਵੱਲ ਵਧਦੇ ਦੇਖਿਆ, ਉਹ ਤੁਰੰਤ ਕਾਂ ਦਾ ਰੂਪ ਧਾਰ ਕੇ ਉਸ ਦੇ ਪਿੱਛੇ ਉੱਡਿਆ ਅਤੇ ਉਸ ਤੋਂ ਅੰਮ੍ਰਿਤ ਖੋਹਣ ਲੱਗਾ। ਜੈਯੰਤ ਨੂੰ ਇਕੱਲਾ ਪੈਂਦੇ ਦੇਖ ਕੇ ਦੇਵਤਿਆਂ ਦੇ ਗੁਰੂ ਸੂਰਜ, ਚੰਦਰਮਾ ਅਤੇ ਬ੍ਰਹਿਸਪਤੀ ਵੀ ਉਨ੍ਹਾਂ ਦੇ ਨਾਲ ਆ ਗਏ।

ਕਲਸ਼ ‘ਚੋਂ ਅੰਮ੍ਰਿਤ ਸਭ ਤੋਂ ਪਹਿਲਾਂ ਹਰਿਦੁਆਰ ‘ਚ ਡਿੱਗਿਆ-
ਇਸ ਦੌਰਾਨ, ਕੁਝ ਹੋਰ ਅਸੁਰ ਵੀ ਸਵਰਭਾਨੁ ਦਾ ਸਮਰਥਨ ਕਰਨ ਲਈ ਅਸਮਾਨ ‘ਚ ਉੱਡੇ ਅਤੇ ਇਸ ਸਭ ਦੇ ਵਿਚਕਾਰ ਅੰਮ੍ਰਿਤ ਕਲਸ਼ ਨੂੰ ਖੋਹਣ ਲਈ ਲੜਾਈ ਸ਼ੁਰੂ ਹੋ ਗਈ। ਇਸੇ ਪਲ ‘ਚ, ਕਲਸ਼ ‘ਚੋਂ ਅੰਮ੍ਰਿਤ ਛਲਕਿਆ ਅਤੇ ਇਸ ਦੀਆਂ ਬੂੰਦਾਂ ਪਹਿਲੀ ਵਾਰ ਹਰਿਦੁਆਰ ‘ਚ ਡਿੱਗੀਆਂ। ਇਸ ਤਰ੍ਹਾਂ ਹਰਿਦੁਆਰ ਤੀਰਥ ਸਥਾਨ ਬਣ ਗਿਆ। ਦੂਜੀ ਵਾਰ ਅੰਮ੍ਰਿਤ ਛਲਕਿਆ, ਇਹ ਗੰਗਾ-ਯਮੁਨਾ ਅਤੇ ਸਰਸਵਤੀ ਦੇ ਸੰਗਮ ਵਾਲੇ ਪ੍ਰਯਾਗ ‘ਚ ਡਿੱਗਿਆ। ਇਸ ਤਰ੍ਹਾਂ ਇਹ ਸਥਾਨ ਤੀਰਥ ਸਥਾਨ ਬਣ ਗਿਆ।

ਅਗਲੀਆਂ ਦੋ ਹੋਰ ਕੋਸ਼ਿਸ਼ਾਂ ‘ਚ, ਕੁੰਭ ‘ਚੋਂ ਨਿਕਲਿਆ ਅੰਮ੍ਰਿਤ ਉਜੈਨ ‘ਚ ਕਸ਼ਪਰਾ ਨਦੀ ‘ਚ ਡਿੱਗਿਆ ਅਤੇ ਚੌਥੀ ਵਾਰ, ਅੰਮ੍ਰਿਤ ਦੀਆਂ ਬੂੰਦਾਂ ਨਾਸਿਕ ‘ਚ ਗੋਦਾਵਰੀ ਨਦੀ ‘ਚ ਡਿੱਗੀਆਂ। ਇਸ ਤਰ੍ਹਾਂ ਗੰਗਾ ਨਦੀ ‘ਚ ਦੋ ਵਾਰ ਅੰਮ੍ਰਿਤ ਦੀਆਂ ਬੂੰਦਾਂ ਡਿੱਗੀਆਂ, ਇਸ ਤੋਂ ਇਲਾਵਾ ਕਸ਼ੀਪਰਾ ਅਤੇ ਗੋਦਾਵਰੀ ਨਦੀ ‘ਚ ਅਤੇ ਉਨ੍ਹਾਂ ਦੇ ਕੰਢੇ ਸਥਿਤ ਹਰਿਦੁਆਰ, ਪ੍ਰਯਾਗਰਾਜ, ਉਜੈਨ ਅਤੇ ਨਾਸਿਕ ਵਿੱਚ ਕੁੰਭ ਦਾ ਆਯੋਜਨ ਹੋਣ ਲੱਗਾ।

ਐਤਕੀ 8.80 ਕਰੋੜ ਤੋਂ ਵੱਧ ਸ਼ਰਧਾਲੂ ਕਰ ਚੁੱਕੇ ਮਹਾਂਕੁੰਭ ​​’ਚ ਇਸ਼ਨਾਨ
ਸੰਗਮ ਨਗਰੀ ਯਾਨੀ ਉੱਤਰ ਪ੍ਰਦੇਸ਼ ਦਾ ਪ੍ਰਯਾਗਰਾਜ ਜ਼ਿਲ੍ਹਾ, ਜਿੱਥੇ ਇਸ ਵਾਰ ਮਹਾਕੁੰਭ ਆਯੋਜਿਤ ਹੋ ਚੁੱਕਿਆ ਹੈ। ਮਹਾਕੁੰਭ 13 ਜਨਵਰੀ 2025 ਤੋਂ ਸ਼ੁਰੂ ਹੋ ਕੇ 26 ਫ਼ਰਵਰੀ 2025 ਤੱਕ ਚੱਲੇਗਾ। ਦੇਸ਼-ਵਿਦੇਸ਼ ਤੋਂ 40 ਤੋਂ 45 ਕਰੋੜ ਸ਼ਰਧਾਲੂ ਆਉਣ ਦਾ ਅਨੁਮਾਨ ਹੈ।ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮ ਤੋਂ ਲੈ ਕੇ ਅਖਾੜਿਆਂ ਦੇ ਸ਼ਾਹੀ ਇਸ਼ਨਾਨ ਤੱਕ ਬਹੁਤ ਕੁਝ ਦੇਖਣ ਨੂੰ ਮਿਲੇਗਾ। ਇੱਥੇ ਦੱਸ ਦੇਈਏ ਕਿ ਹੁਣ ਤੱਕ 8.80 ਕਰੋੜ ਤੋਂ ਵੱਧ ਸ਼ਰਧਾਲੂ ਮਹਾਂਕੁੰਭ ​​’ਚ ਇਸ਼ਨਾਨ ਕਰ ਚੁੱਕੇ ਹਨ। ਸੰਘਣੀ ਧੁੰਦ ਅਤੇ ਠੰਢ ਦੇ ਬਾਵਜੂਦ, ਹਜ਼ਾਰਾਂ ਲੋਕ ਤ੍ਰਿਵੇਣੀ ਸੰਗਮ ‘ਚ ਪਵਿੱਤਰ ਡੁਬਕੀ ਲਗਾਉਣ ਲਈ ਘਾਟਾਂ ‘ਤੇ ਇਕੱਠੇ ਹੋਏ। ਅੱਜ 45 ਦਿਨਾਂ ਲੰਬੇ ਮਹਾਂਕੁੰਭ ​​2025 ਦਾ 9ਵਾਂ ਦਿਨ ਹੈ।

ਹੋਰ ਮਹੱਤਵਪੂਰਨ ‘ਇਸ਼ਨਾਨ’ ਤਾਰੀਖਾਂ
29 ਜਨਵਰੀ (ਮੌਨੀ ਅਮਾਵਸਿਆ – ਦੂਜਾ ਸ਼ਾਹੀ ਇਸ਼ਨਾਨ)
3 ਫਰਵਰੀ (ਬਸੰਤ ਪੰਚਮੀ – ਤੀਜਾ ਸ਼ਾਹੀ ਇਸ਼ਨਾਨ)
12 ਫਰਵਰੀ (ਮਾਘੀ ਪੂਰਨਿਮਾ)
26 ਫਰਵਰੀ (ਮਹਾ ਸ਼ਿਵਰਾਤਰੀ)।

ਮੇਲੇ ‘ਚ ਅੱਗ ਲੱਗਣ ਕਾਰਨ ਵਾਪਰੀ ਸੀ ਘਟਨਾ-
ਦੂਜੇ ਪਾਸੇ, ਬੀਤੀ 19 ਜਨਵਰੀ ਐਤਵਾਰ ਨੂੰ ਪ੍ਰਯਾਗਰਾਜ ਦੇ ਕੈਂਪ ‘ਚ ਅੱਗ ਲੱਗਣ ਤੋਂ ਬਾਅਦ, ਪ੍ਰਸ਼ਾਸਨ ਨੇ ਅਖਿਲ ਭਾਰਤੀ ਧਰਮ ਸੰਘ ਸ਼੍ਰੀਕਰਪਾਤਰ ਧਾਮ ਕਾਸ਼ੀ ਅਤੇ ਗੀਤਾ ਪ੍ਰੈਸ ਗੋਰਖਪੁਰ ਦੇ ਕੈਂਪਾਂ ਨੂੰ ਦੁਬਾਰਾ ਬਣਾਉਣ ਲਈ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਲਗਾ ਦਿੱਤੀਆਂ ਹਨ। ਇੱਥੇ ਤਿੰਨ ਜੇ.ਸੀ.ਬੀ ਅਤੇ 15 ਟਰੈਕਟਰ ਲਗਾ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕੈਂਪ ਦੀ ਉਸਾਰੀ ਅੱਜ ਤੋਂ ਸ਼ੁਰੂ ਹੋ ਜਾਵੇਗੀ। ਮੇਲਾ ਪ੍ਰਸ਼ਾਸਨ ਦੇ ਅਨੁਸਾਰ, ਪੂਰਾ ਕੈਂਪ ਤਿੰਨ ਦਿਨਾਂ ਵਿੱਚ ਦੁਬਾਰਾ ਤਿਆਰ ਹੋ ਜਾਵੇਗਾ। ਸੀਐਮ ਯੋਗੀ ਆਦਿੱਤਿਆਨਾਥ ਦੇ ਹੁਕਮਾਂ ਤੋਂ ਬਾਅਦ ਮੇਲਾ ਪ੍ਰਸ਼ਾਸਨ ਨੇ ਐਤਵਾਰ ਰਾਤ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਸਫਾਈ ਤੋਂ ਬਾਅਦ, ਟੀਨ ਸ਼ੈੱਡ ਅਤੇ ਹੋਰ ਸਮਾਨ ਵੀ ਸ਼ਾਮ ਤੱਕ ਪਹੁੰਚਾ ਦਿੱਤਾ ਗਿਆ। ਸੋਮਵਾਰ ਸਵੇਰ ਤੋਂ ਹੀ ਮੇਲਾ ਪ੍ਰਸ਼ਾਸਨ ਦੇ ਅਧਿਕਾਰੀ ਤਿੰਨ ਜੇ.ਸੀ.ਬੀ. ਅਤੇ 15 ਟਰੈਕਟਰਾਂ ਨਾਲ ਇੱਥੇ ਪਹੁੰਚ ਗਏ।

ਸੁਰੱਖਿਆ ਫੋਰਸ-
ਉੱਤਰ ਪ੍ਰਦੇਸ਼ ਪੁਲਿਸ ਨੇ ਮਹਾਂਕੁੰਭ ​​ਦੌਰਾਨ ਸੁਰੱਖਿਆ ਯਕੀਨੀ ਬਣਾਉਣ ਲਈ ਸਥਾਨਕ ਪੁਲਿਸ ਅਤੇ ਅਰਧ ਸੈਨਿਕ ਬਲਾਂ ਸਮੇਤ 10,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਹਨ। ਐਨ.ਡੀ.ਆਰ.ਐਫ. ਨੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੰਗਮ ਵਿਖੇ ਪਾਣੀ ਦੀਆਂ ਐਂਬੂਲੈਂਸਾਂ ਤਾਇਨਾਤ ਕੀਤੀਆਂ ਹਨ।