Connect with us

India

ਚੌਥੇ T-20 ਮੈਚ ‘ਚ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾਇਆ

Published

on

IND VS AUS : ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡੇ ਗਏ ਚੌਥੇ ਟੀ-20 ਮੈਚ ‘ਚ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਜੋਸ ਬਟਲਰ ਦੀ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਜਿੱਤ ਲਈ ਹੈ। ਚਾਰ ਮੈਚਾਂ ਦੀ ਸਮਾਪਤੀ ਤੋਂ ਬਾਅਦ ਇਹ ਸੀਰੀਜ਼ 3-1 ਨਾਲ ਬਰਾਬਰ ਹੈ। ਹੁਣ ਟੀਮ ਇੰਡੀਆ ਕੋਲ ਵਾਨਖੇੜੇ ‘ਚ ਹੋਣ ਵਾਲੇ ਪੰਜਵੇਂ ਅਤੇ ਆਖਰੀ ਮੈਚ ‘ਚ 4-1 ਨਾਲ ਸੀਰੀਜ਼ ਜਿੱਤਣ ਦਾ ਮੌਕਾ ਹੋਵੇਗਾ।

ਭਾਰਤ ਅਤੇ ਇੰਗਲੈਂਡ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ T20 ਸੀਰੀਜ਼ ਦਾ ਚੌਥਾ ਮੈਚ ਪੁਣੇ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿੱਚ ਨੌਂ ਵਿਕਟਾਂ ‘ਤੇ 181 ਦੌੜਾਂ ਬਣਾਈਆਂ। ਜਵਾਬ ਵਿੱਚ ਇੰਗਲੈਂਡ ਦੀ ਟੀਮ 19.4 ਓਵਰਾਂ ਵਿੱਚ ਸਿਰਫ਼ 166 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ, ਟੀਮ ਇੰਡੀਆ ਨੇ ਇਹ ਮੈਚ 15 ਦੌੜਾਂ ਨਾਲ ਜਿੱਤ ਲਿਆ ਅਤੇ ਲੜੀ ਵਿੱਚ 3-1 ਦੀ ਅਜੇਤੂ ਬੜ੍ਹਤ ਬਣਾ ਲਈ।