India
ਬਜਟ 2025 ‘ਚ ਇਹ ਹੋਏ ਵੱਡੇ ਐਲਾਨ, ਤੁਸੀ ਵੀ ਪੜ੍ਹ ਕੇ ਹੋ ਜਾਓਗੇ ਹੈਰਾਨ ?
BUDGET 2025 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਲੋਕ ਸਭਾ ‘ਚ ਵਿੱਤੀ ਸਾਲ 2025-26 ਲਈ ਆਪਣਾ ਲਗਾਤਾਰ ਅੱਠਵਾਂ ਬਜਟ ਪੇਸ਼ ਕੀਤਾ। ਲਗਾਤਾਰ 8ਵਾਂ ਬਜਟ ਪੇਸ਼ ਕਰ ਰਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਦੇਸ਼ ਦੀਆਂ ਉਮੀਦਾਂ ਦਾ ਬਜਟ ਹੈ। ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹਾਂ। ਬਜਟ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੀਵੀ ਅਤੇ ਮੋਬਾਇਲ ਫੋਨ ਸਸਤੇ ਹੋਣਗੇ। ਹੋਰ ਕੀ ਕੁੱਝ ਸਮਾਨ ਹੋਇਆ ਸਸਤਾ ਦੇਖੋ ਇਸ ਪ੍ਰਕਾਰ ਹੈ।
ਕਿਸਾਨ ਕ੍ਰੈਡਿਟ ਕਾਰਡ ਦੀ ਲਿਮਟ 5 ਲੱਖ
ਸਸਤੇ ਵਿਆਜ਼ ‘ਤੇ ਕਿਸਾਨਾਂ ਨੂੰ 5 ਲੱਖ ਦਾ ਕਰਜ਼
5 ਲੱਖ ਮਹਿਲਾਵਾਂ ਦੇ ਲਈ ਨਵੀਆਂ ਯੋਜਨਾਵਾਂ
5 ਸਾਲ ‘ਚ 75000 ਮੈਡੀਕਲ ਸੀਟਾਂ ਵਧਾਉਣ ਦਾ ਦਾਅਵਾ
AI ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ
AI ਐਜੂਕੇਸ਼ਨ ਲਈ 500 ਕਰੋੜ
3 AI ਐਕਸੀਲੈਂਸ ਸੈਂਟਰ ਲਗਾਏ ਜਾਣਗੇ
MSME ਲਈ ਲੋਨ ਗਾਰੰਟੀ ਕਵਰ ਵਧਾਇਆ
ਭਾਰਤੀ ਭਾਸ਼ਾ ਪੁਸਤਕ ਯੋਜਨਾ ਲਿਆਵਾਂਗੇ
ਭਾਰਤ ਨੂੰ ਖਿਡੋਣਿਆਂ ਦਾ ਗਲੋਬਲ ਹੱਬ ਬਣਾਵਾਂਗੇ
ਅਸਮ ‘ਚ ਯੂਰੀਆ ਉਤਪਾਦਨ ਸੈਂਟਰ ਬਣੇਗਾ
ਕਪਾਹ ਉਤਪਾਦਕਤਾ ਮਿਸ਼ਨ ਦੀ ਸ਼ੁਰੂਆਤ
ਮੇਕ ਇਨ ਇੰਡੀਆ ਮਿਸ਼ਨ ਨੂੰ ਅੱਗੇ ਵਧਾਉਣ ‘ਤੇ ਜ਼ੋਰ
ਬਿਹਾਰ ਦੇ ਕਿਸਾਨਾਂ ਲਈ ਸਪੈਸ਼ਲ ਮਿਸ਼ਨ
ਮਖਾਣੇ ਉਗਾਉਣ ਵਾਲੇ ਕਿਸਾਨਾਂ ਨੂੰ ਮਿਲੇਗੀ ਸਹਾਇਤਾ
ਸਰਕਾਰ ਕਿਸਾਨਾਂ ਨੂੰ ਬੀਜ ਕਰਵਾਏਗੀ ਮੁਹੱਈਆ
ਬਿਹਾਰ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ
ਬਿਹਾਰ ‘ਚ ਗ੍ਰੀਨਫੀਲਡ ਏਅਰਪੋਰਟ ਬਣਾਏ ਜਾਣਗੇ
ਹੋਮ ਡਿਲਵਰੀ ਵਾਲਿਆਂ ਲਈ ਬੀਮਾ ਕਵਰ
ਈ-ਸ਼੍ਰਮ ਪੋਰਟ ‘ਤੇ ਰਜਿਸਟ੍ਰੇਸ਼ਨ ਹੋਵੇਗਾ
ਬਿਹਾਰ ‘ਚ ਫੂਡ ਟੈਕਨੋਲੋਜੀ ਇੰਸਟੀਚਿਊਟ ਬਣੇਗਾ
ਦਾਲਾਂ ‘ਚ ਆਤਮ ਨਿਰਭਰਤਾ ਲਈ ਮਿਸ਼ਨ
ਕੇਂਦਰ ਦਾ ਵੱਡਾ ਐਲਾਨ……..
ਇਨਕਮ ਟੈਕਸ ਨੂੰ ਲੈ ਕੇ ਕੇਂਦਰ ਦਾ ਵੱਡਾ ਐਲਾਨ
ਅਗਲੇ ਹਫਤੇ ਆਵੇਗਾ ਨਵਾਂ ਇਨਕਮ ਟੈਕਸ ਬਿੱਲ
ਟੈਕਸ ਪੇਅਰਸ ਦੀ ਸੁਵਿਧਾ ਲਈ ਨਵਾਂ ਬਿੱਲ
ਇਨਕਮ ਟੈਕਸ ਦੇ ਨਿਯਮਾਂ ‘ਚ ਵੱਡੇ ਬਦਲਾਅ ਹੋਣਗੇ
‘ਸਰਕਾਰ ਨੇ ਕਈ ਸੁਧਾਰ ਲਾਗੂ ਕੀਤੇ’
ਨਵੇਂ ਬਿੱਲ ਦਾ ਟੈਕਸ ਸਲੈਬ ਨਾਲ ਕੋਈ ਲੈਣਾ-ਦੇਣਾ ਨਹੀਂ
ਮੈਡੀਕਲ ਉਪਕਰਨ ਸਸਤੇ ਹੋਣਗੇ
ਘਰੇਲੂ ਉਤਪਾਦਨ ਵਧਾਉਣ ਦੇ ਲਈ 36 ਦਵਾਈਆਂ ‘ਤੇ ਛੋਟ
ਇਹ ਚੀਜ਼ਾਂ ਹੋਣਗੀਆਂ ਸਸਤੀਆਂ…
- ਮੋਬਾਇਲ ਫੋਨ ਸਸਤੇ ਹੋਣਗੇ
- ਮੋਬਾਇਲ ਬੈਟਰੀ ਵੀ ਸਸਤੇ ਹੋਣਗੇ
- LCD, LED ਟੀ.ਵੀ ਸਸਤਾ ਹੋਵੇਗਾ
- ਇਲੈਕਟ੍ਰੋਨਿਕ ਕਾਰਾਂ ਵੀ ਸਸਤੀਆਂ ਹੋਣਗੀਆਂ
ਨਹੀਂ ਭਰਨਾ ਪਵੇਗਾ ਹੁਣ ਕੋਈ ਟੈਕਸ
- 12 ਲੱਖ ਦੀ ਇਨਕਮ ਤੱਕ ਕੋਈ ਟੈਕਸ ਨਹੀਂ
- ਮਿਡਲ ਕਲਾਸ ਲਈ ਵੱਡਾ ਐਲਾਨ
- ਇਨਕਮ ਟੈਕਸ ਦੀ ਸੀਮਾ 7 ਤੋਂ ਵੱਧ ਕੇ 12 ਲੱਖ
- 0 ਤੋਂ 4 ਲੱਖ ਤੱਕ ਕੋਈ ਟੈਕਸ ਨਹੀਂ
- ਸੀਨੀਅਰ ਸਿਟੀਜ਼ਨ ਨੂੰ ਛੋਟ 50 ਹਜ਼ਾਰ ਤੋਂ ਵੱਧ ਕੇ 1 ਲੱਖ
- TDS ਦੀ ਸੀਮਾ ਵਧਾ 10 ਲੱਖ ਕੀਤੀ
- 4 ਸਾਲ ਤੱਕ ਅਪਡੇਟਿਡ ਰਿਟਰਨ ਭਰੀ ਜਾ ਸਕੇਗੀ
ਇਨਕਮ ਟੈਕਸ ਰਿਟਰਨ ਫਾਈਲ (ITR) ਭਰਨ ਵਾਲਿਆਂ ਨੂੰ ਕੀ-ਕੀ ਫਾਇਦੇ
- ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਸੀਮਾ ਵਧਾਈ
- ਦੋ ਸਾਲ ਤੋਂ ਵਧਾ ਕੇ ਚਾਰ ਸਾਲ ਕੀਤੀ
- TDS ਤੇ TCS ‘ਚ ਕੀਤੀ ਜਾਵੇਗੀ ਕਟੌਤੀ
- 6 ਲੱਖ ਤੱਕ TDS ਨਹੀਂ ਲੱਗੇਗਾ
- ਸੀਨੀਅਰ ਨਾਗਰਿਕਾਂ ਲਈ ਟੈਕਸ ਛੋਟ ਦੋ ਗੁਣਾ
- ਟੈਕਸ ਛੋਟ 50 ਹਜ਼ਾਰ ਤੋਂ ਵਧਾ ਕੇ ਇੱਕ ਲੱਖ ਕੀਤੀ