India
ਮੰਡੀਆਂ ਦੇ ਵਿੱਚ ਘੱਟ ਕਣਕ ਤੋਲ ਕੇ ਆੜ੍ਹਤੀ ਕਰ ਰਹੇ ਨੇ ਘਪਲਾ

ਮੁਕਤਸਰ, 11 ਮਈ ( ਅਸ਼ਫਾਕ ਢੂਡੀ ): ਭਾਵੇਂ ਪੰਜਾਬ ਸਰਕਾਰ ਮੰਡੀਆਂ ਵਿੱਚ ਬੈਠੇ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਣ ਲਈ ਵਚਨਬੱਧ ਹੈ ਪਰ ਜਦੋਂ ਮੰਡੀਆਂ ਦਾ ਸੀਜਨ ਆਉਂਦਾ ਹੈ ਤਾਂ ਹਰ ਪਾਸੇ ਕਿਸਾਨ ਦੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਚੱਕ ਮਦਰਸਾ ਵਿੱਚ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਆੜ੍ਹਤੀ ਸੰਤੋਖ ਸਿੰਘ ਪ੍ਰਤਾਪ ਸਿੰਘ ਫਰਮ ਦੇ ਵੱਲੋਂ ਮਾਰਕਫੈੱਡ ਏਜੰਸੀ ਦੇ ਉੱਤੇ ਦੋਸ਼ ਲਗਾਇਆ ਗਿਆ ਕਿ ਜਦੋਂ ਕਣਕ ਦਾ ਟਰੱਕ ਕੰਡੇ ਉੱਤੇ ਗਿਆ ਤਾਂ ਕਰੀਬ ਚਾਰ ਕੁਇੰਟਲ ਘੱਟ ਗਿਆ ਆੜ੍ਹਤੀਆਂ ਨੇ ਇੰਸਪੈਕਟਰ ਉੱਤੇ ਦੋਸ਼ ਲਾਏ ਕੇ ਰਸਤੇ ਵਿੱਚ ਉਸਦੀ ਕਣਕ ਕੱਢੀ ਗਈ ਹੈ
ਪਰ ਜਦੋਂ ਪੱਤਰਕਾਰਾਂ ਸਮੇਤ ਮਾਰਕਫੈੱਡ ਅਤੇ ਮਾਰਕੀਟ ਕਮੇਟੀ ਦੀ ਟੀਮ ਨੇ ਫੋਕਲ ਪੁਆਇੰਟ ਚੱਕ ਮਦਰਸਾ ਉੱਤੇ ਪਹੁੰਚੀ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ ਮੰਡੀ ਦੇ ਫੜ੍ਹ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਅਤੇ ਗੱਟਿਆਂ ਨੂੰ ਤੋਲਿਆ ਗਿਆ ਤਾਂ ਖ਼ੁਦ ਆੜ੍ਹਤੀਏ ਵੱਲੋਂ ਹੀ ਕਣਕ ਘੱਟ ਤੋਲੀ ਗਈ ਸੀ।
ਜਦੋਂ ਇਹ ਸਾਰਾ ਮਾਮਲਾ ਖੁਦ ਆੜ੍ਹਤੀ ਉੱਤੇ ਆਉਂਦਾ ਦਿਸਿਆ ਤਾਂ ਆੜ੍ਹਤੀਏ ਵੱਲੋਂ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਮੌਕੇ ਉੱਤੇ ਪਹੁੰਚੇ ਅਧਿਕਾਰੀ ਵੀ ਇਹ ਸਭ ਕੁਝ ਵੇਖ ਕੇ ਹੈਰਾਨ ਹੋ ਗਏ ਮੌਕੇ ਉੱਤੇ ਪਹੁੰਚੇ ਪੱਤਰਕਾਰਾਂ ਨੇ ਦੇਖਿਆ ਕਿ ਮੰਡੀ ਵਿੱਚ ਆੜ੍ਹਤੀਏ ਵੱਲੋਂ ਆਪਣੀ ਕਮਜ਼ੋਰੀ ਨੂੰ ਛੁਪਾਉਂਦੇ ਹੋਏ ਘੱਟ ਭਰੇ ਗਏ ਗੱਟੇ ਅਤੇ ਬੋਰੀਆਂ ਨੂੰ ਦੁਬਾਰਾ ਸਫਾਈ ਕਰਨ ਦੇ ਬਹਾਨੇ ਢੇਰੀ ਕਰਵਾ ਕੇ ਪੱਖਾ ਲਗਾਇਆ ਜਾ ਰਿਹਾ ਸੀ।
ਜਦ ਇਸ ਪੂਰੇ ਮਾਮਲੇ ਬਾਰੇ ਆੜ੍ਹਤੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਆੜ੍ਹਤੀਏ ਕੈਮਰੇ ਅੱਗੇ ਆਉਣ ਤੋਂ ਬੱਚਦੇ ਨਜ਼ਰ ਆਏ ਅਤੇ ਨਾਲ ਹੀ ਨਾਲ ਲੇਬਰ ਨੂੰ ਵੀ ਮੰਡੀ ਆਲੇ ਫੜ੍ਹ ਵਿੱਚੋਂ ਭਜਾ ਦਿੱਤਾ।
ਜਦੋਂ ਸਾਡੀ ਟੀਮ ਵੱਲੋਂ ਇਸ ਸਬੰਧ ਵਿੱਚ ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਰਿਪੋਰਟ ਤਿਆਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।