Punjab
ਯੂਟਿਊਬ ਤੋਂ ਦੇਖ ਸਕੂਲ ਦੇ ਬੱਚੇ ਨੇ ਖੁਦ ਨੂੰ ਕੀਤਾ ਕਿਡਨੈਪ, ਇੰਝ ਖੁੱਲੀ ਪੋਲ!
ਬੇਹੱਦ ਹੈਰਾਨੀਜਨਕ ਮਾਮਲਾ ਬਲਾਕ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਕੂਲ ਦੇ ਬੱਚੇ ਨੂੰ ਖੁਦ ਨੂੰ ਕਿਡਨੈਪ ਕਰਨ ਦਾ ਅਜਿਹਾ ਡਰਾਮਾ ਰਚਿਆ, ਜਿਸ ਨੂੰ ਸੁਣ ਕੇ ਸਭ ਨੂੰ ਭਾਜੜਾਂ ਪੈ ਗਈਆਂ।
ਦਰਅਸਲ ਮਾਮਲਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੇਡੀਆਂ (ਮੰਡ) ਬਲਾਕ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸਕੂਲ ‘ਚੋਂ ਸਾਹਮਣੇ ਆਇਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਕੂਲ ਵਿਚ ਪੜ੍ਹਦੇ ਤਕਰੀਬਨ 10 ਸਾਲ ਦੇ ਇਕ ਛੋਟੇ ਬੱਚੇ ਨੇ ਮੋਬਾਇਲ ਤੇ ਯੂ ਟਿਉਬ ਚੈਨਲਾਂ ਤੋਂ ਹੁੰਦੀਆਂ ਕਿਡਨੈਪਿੰਗ ਦੀ ਝੂਠੀਆਂ ਕਹਾਣੀਆਂ ਦੇ ਅਧਾਰ ਤੇ ਇੱਕ ਸਾਜਿਸ਼ ਰਚ ਕੇ ਆਪਣੇ ਸਕੂਲ ਦੇ ਅਧਿਆਪਕਾਂ ਤੇ ਇਲਾਕੇ ਦੇ ਲੋਕਾਂ ਅਤੇ ਪ੍ਰਸ਼ਾਸਨ ਨੂੰ ਭਾਜੜਾਂ ਪੁਆ ਦਿੱਤੀਆਂ ਅਤੇ ਇਸ ਝੂਠੀ ਮਨਘੜ੍ਹਤ ਕਹਾਣੀ ਨਾਲ ਜਿਲ੍ਹੇਂ ਵਿਚ ਹਲਚਲ ਮਚਾਅ ਦਿੱਤੀ।
ਇਸ ਸਬੰਧੀ ਸਕੂਲ ਦੇ ਅਧਿਆਪਕ ਸੋਹਣ ਲਾਲ ਅਤੇ ਪਿੰਡ ਭੇਡੀਆਂ ਮੰਡ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੇ ਦੱਸਿਆਂ ਕਿ ਉਕਤ ਬੱਚੇ ਨੇ ਆਪਣੇ ਆਪ ਨੂੰ ਕਿਡਨੈਪ ਹੋਣ ਦਾ ਸਾਰਾ ਸਨਸਨੀਖੇਜ਼ ਮਾਮਲਾ ਅਧਿਆਪਕਾਂ ਦੇ ਧਿਆਨ ਵਿੱਚ ਲਿਆਂਦਾ। ਇਸ ਬੱਚੇ ਦੀ ਗੱਲਬਾਤ ਸੁਣ ਕੇ ਘਬਰਾਏ ਹੋਏ ਅਧਿਆਪਕਾਂ ਨੇ ਇਸ ਘਟਨਾ ਸਬੰਧੀ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡ ਦੀ ਪੰਚਾਇਤ ਨੂੰ ਧਿਆਨ ਵਿੱਚ ਲਿਆਂਦਾ। ਜਿਸ ਤੇ ਪੰਚਾਇਤ ਤੇ ਵਿਭਾਗ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਥਾਣਾ ਕਾਠਗੜ੍ਹ ਪੁਲਿਸ ਨੂੰ ਦਿੱਤੀ। ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਪੂਰਨ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ। ਇਸਦੇ ਨਾਲ ਹੀ ਥੋੜ੍ਹੇ ਸਮੇਂ ਵਿੱਚ ਡੀ.ਐਸ.ਪੀ ਸ਼ਾਮ ਸੁੰਦਰ ਸ਼ਰਮਾ ਬਲਾਚੌਰ ਵੀ ਮੌਕੇ ਤੇ ਪਹੁੰਚ ਗਏ।
ਜਦੋਂ ਡੀ.ਐਸ.ਪੀ ਸ਼ਾਮ ਸੁੰਦਰ ਸ਼ਰਮਾ ਨੇ ਇਸ ਕਿੰਡਨੈਪਿੰਗ ਦੇ ਸਬੰਧ ਵਿੱਚ ਬੱਚੇ ਦੀ ਪਿਆਰ ਨਾਲ ਕੋਂਸਲਿੰਗ ਕਰਕੇ ਇਸ ਸਾਰੀ ਘਟਨਾ ਬਾਰੇ ਬਾਰਿਕੀ ਨਾਲ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਇਹ ਉਸਨੇ ਕਿੰਡਨੈਪਿੰਗ ਦਾ ਡ੍ਰਾਮਾ ਫੇਸਬੁੱਕ ਤੇ ਯੂਟਿਊਬ ਤੋਂ ਸਿਖਿਆ ਸੀ ਅਤੇ ਇਸ ਨੂੰ ਅੰਜ਼ਾਮ ਦੇਣ ਲਈ ਅੱਜ ਇਹ ਕਿੰਡਨੈਪਿੰਗ ਦਾ ਡ੍ਰਾਮਾ ਰਚ ਲਿਆ ਅਤੇ ਫਿਲਮੀ ਸੀਨ ਦੇ ਹਿਸਾਬ ਨਾਲ ਉਸਨੇ ਦੱਸਿਆ ਕਿ ਸਕੂਲ ਦੇ ਬਾਹਰ ਇੱਕ ਮੋਟਰ ਸਾਈਕਲ ਸਵਾਰ ਆਇਆਂ ਅਤੇ ਉਸ ਨੇ ਆਪਣੀ ਜੇਬ ‘ਚੋਂ ਰੁਮਾਲ ਕੱਢ ਕੇ ਉਸ ਤੇ ਕੋਈ ਸਪ੍ਰੇ ਮਾਰੀ ਅਤੇ ਉਸ ਦੇ ਨੱਕ ਨੂੰ ਸੁੰਗਾਹ ਦਿੱਤੀ, ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਮੋਟਰਸਾਈਕਲ ਸਵਾਰ ਮੋਕੇ ਤੋਂ ਫਰਾਰ ਹੋ ਗਿਆ।
ਪਰ ਜਦੋਂ ਡੀ ਐਸ ਪੀ ਸ਼ਾਮ ਸੁੰਦਰ ਸ਼ਰਮਾ ਬਲਾਚੌਰ ਨੇ ਇਹ ਕਹਾਣੀ ਸੁਣੀ ਤਾਂ ਉਹ ਸਾਰੀ ਝੂਠੀ ਅਤੇ ਮਨਘੜ੍ਹਤ ਸੀ। ਜਿਸ ਤਹਿਤ ਉਹਨਾਂ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਸ ਤੋਂ ਸਾਫ ਕਲੀਅਰ ਹੋ ਗਿਆ ਕਿ ਇਹ ਲੜਕਾ ਅਤੇ ਇਸ ਇੱਕ ਭੈਣ ਵੀ ਹੈ |ਇਹ ਦੋਵੇਂ ਬੱਚੇ ਆਪਣੇ ਪਿਤਾ ਕੋਲ ਰਹਿੰਦੇ ਹਨ। ਇਹਨਾਂ ਬੱਚਿਆਂ ਦੀ ਮਾਂ ਦੂਸਰਾ ਵਿਆਹ ਕਰਵਾ ਕੇ ਇਹਨਾਂ ਨੂੰ ਇੱਥੇ ਹੀ ਛੱਡ ਕੇ ਚਲੀ ਗਈ ਅਤੇ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਮੈਂ ਆਪਣੀ ਮਾਂ ਕੋਲ ਰਹਿਣਾ ਚਾਹੁੰਦਾ ਹਾਂ। ਇਸ ਲਈ ਇਹ ਸਾਰਾ ਕਿੰਡਨੈਪਿੰਗ ਦਾ ਡ੍ਰਾਮਾ ਰਚਿਆ ਸੀ।