Connect with us

India

RBI ਨੇ ਦਿੱਤਾ ਵੱਡਾ ਤੋਹਫ਼ਾ, ਰੈਪੋ ਰੇਟ ‘ਚ ਕਟੌਤੀ ਦਾ ਕੀਤਾ ਐਲਾਨ

Published

on

RBI : ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਸੰਜੇ ਮਲਹੋਤਰਾ ਨੇ ਆਪਣੀ ਪਹਿਲੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿੱਚ ਹੀ ਆਮ ਆਦਮੀ ਨੂੰ ਵੱਡਾ ਤੋਹਫ਼ਾ ਦਿੱਤਾ ਹੈ। 3 ਦਿਨਾਂ ਤੱਕ ਚੱਲੀ MPC ਦੀ ਬੈਠਕ ਤੋਂ ਬਾਅਦ ਉਨ੍ਹਾਂ ਨੇ ਰੇਪੋ ਰੇਟ ‘ਚ ਕਟੌਤੀ ਦਾ ਐਲਾਨ ਕੀਤਾ ਹੈ। ਰੈਪੋ ਰੇਟ ‘ਚ 0.25% ਕਟੌਤੀ ਕੀਤੀ ਗਈ ਹੈ ਅਤੇ ਇਹ ਰੈਪੋ ਰੇਟ 5 ਸਾਲ ਬਾਅਦ ਘਟਾਇਆ ਗਿਆ ਹੈ । ਪਹਿਲਾਰੈਪੋ ਰੇਟ 6.50% ਸੀ ਅਤੇ ਹੁਣ ਬਦਲ ਕੇ 6.25% ਕੀਤਾ ਗਿਆ।

ਇਸ ਨਾਲ ਹੋਮ, ਆਟੋ ਅਤੇ ਪਰਸਨਲ ਸਮੇਤ ਹਰ ਤਰ੍ਹਾਂ ਦੇ ਰਿਟੇਲ ਲੋਨ ਸਸਤੇ ਹੋ ਜਾਣਗੇ। ਆਰਬੀਆਈ ਨੇ ਲਗਾਤਾਰ 11 MPC ਮੀਟਿੰਗਾਂ ਵਿੱਚ ਰੇਪੋ ਦਰ ਨੂੰ 6.50 ਪ੍ਰਤੀਸ਼ਤ ‘ਤੇ ਬਰਕਰਾਰ ਰੱਖਿਆ ਸੀ, ਪਰ 12ਵੀਂ ਮੀਟਿੰਗ ਵਿੱਚ ਇਸ ਨੂੰ ਘਟਾ ਕੇ 6.25 ਪ੍ਰਤੀਸ਼ਤ ਕਰ ਦਿੱਤਾ।

RBI ਨੇ ਮਈ 2023 ਤੋਂ ਬਾਅਦ ਪਹਿਲੀ ਵਾਰ ਰੈਪੋ ਰੇਟ ਵਿੱਚ ਬਦਲਾਅ ਕੀਤਾ ਹੈ। ਉਦੋਂ ਇਸ ਨੂੰ 0.25 ਫੀਸਦੀ ਵਧਾ ਕੇ 6.50 ਫੀਸਦੀ ਕਰ ਦਿੱਤਾ ਗਿਆ ਅਤੇ ਉਸ ਸਮੇਂ ਤੋਂ ਲਗਾਤਾਰ 11 MPC ਮੀਟਿੰਗਾਂ ਵਿੱਚ ਇਹ ਦਰ ਇਹੀ ਰਹੀ।