National
DELHI : ਅੱਜ ਐਲਾਨੇ ਜਾ ਰਹੇ 70 ਦਿੱਲੀ ਵਿਧਾਨ ਸਭਾ ਸੀਟਾਂ ਦੇ ਚੋਣ ਨਤੀਜੇ
![](https://worldpunjabi.tv/wp-content/uploads/2025/02/WhatsApp-Image-2025-02-08-at-9.58.02-AM.jpeg)
DELHI ELECTION RESULT : ਦਿੱਲੀ ਵਿਧਾਨ ਸਭਾ ਚੋਣਾਂ ਲਈ 5 ਫਰਵਰੀ ਹੋਈ ਵੋਟਿੰਗ ਤੋਂ ਬਾਅਦ 699 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੈ ਅਤੇ ਅੱਜ ਸਪੱਸ਼ਟ ਹੋ ਜਾਵੇਗਾ ਕਿ ਉਹ ਕਿਹੜੇ ਅਤੇ ਕਿਸ ਪਾਰਟੀ ਦੇ 70 ਉਮੀਦਵਾਰ ਹੋਣਗੇ ਜੋ ਜਿੱਤ ਹਾਸਲ ਕਰਨਗੇ।
ਦੇਸ਼ ਦੀ ਰਾਜਧਾਨੀ ਉਪਰ ਸਭ ਦੀਆਂ ਨਜ਼ਰ ਟਿਕੀਆਂ ਹੋਈਆਂ ਹਨ ਕਿਉਂਕਿ ਅੱਜ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ਆਉਣਗੇ। ਜਿਥੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ ਅੱਗੇ ਦਿਖਾਇਆ ਗਿਆ ਹੈ ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਜਿੱਤ ਦੇ ਦਾਅਵੇ ਠੋਕੇ ਜਾ ਰਹੇ ਹਨ। ਦੂਜੇ ਪਾਸੇ ਕਾਂਗਰਸ ਨੇ ਵੀ ਇਨ੍ਹਾਂ ਚੋਣਾਂ ਵਿੱਚ ਪੂਰਾ ਜ਼ੋਰ ਲਗਾਇਆ ਹੈ।
ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਅੱਜ ਦੇ ਚੋਣ ਨਤੀਜਿਆਂ ਦਾ ਐਲਾਨ ਇਹ ਤੈਅ ਕਰੇਗਾ ਕਿ ਆਮ ਆਦਮੀ ਪਾਰਟੀ (ਆਪ) ਚੌਥੀ ਵਾਰ ਸੱਤਾ ਵਿੱਚ ਆਵੇਗੀ ਜਾਂ 27 ਸਾਲਾਂ ਬਾਅਦ ਦਿੱਲੀ ਵਿੱਚ ਕਮਲ ਖਿੜੇਗਾ। ਕਾਂਗਰਸ ਇਸ ਚੋਣ ਵਿੱਚ ਆਪਣਾ ਆਧਾਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।