News
ਅਲਾਸਕਾ ‘ਚ ਜਹਾਜ਼ ਨਾਲ ਵਾਪਰਿਆ ਹਾਦਸਾ,10 ਲੋਕ ਦੀ ਮੌਤ
AMERICA PLANE CRASH : ਅਮਰੀਕਾ ਦੇ ਅਲਾਸਕਾ ‘ਚ ਲਾਪਤਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਦੱਸਿਆ ਜਾ ਰਿਹਾ ਕਿ ਇਸ ਦਾ ਮਲਬਾ ਸ਼ੁੱਕਰਵਾਰ ਨੂੰ ਬਰਫ਼ ਨਾਲ ਢਕੇ ਸਮੁੰਦਰ ਵਿਚੋਂ ਮਿਲਿਆ।ਇਸ ਹਾਦਸੇ ਵਿਚ ਸਵਾਰ ਸਾਰੀ ਸਵਾਰੀਆਂ ਦੀ ਮੌਤ ਹੋ ਗਈ। ਅਲਾਸਕਾ ਡਿਪਾਰਟਮੈਂਟ ਆਫ਼ ਸਿਵਲ ਡਿਫੈਂਸ ਦੇ ਅਨੁਸਾਰ, ਬੇਰਿੰਗ ਏਅਰ ਜਹਾਜ਼ ਨੇ ਵੀਰਵਾਰ ਦੁਪਹਿਰ ਨੂੰ ਉਨਾਲਾਕਲੀਟ ਤੋਂ ਉਡਾਣ ਭਰੀ ਸੀ ਅਤੇ ਨੋਮ ਜਾ ਰਿਹਾ ਸੀ। ਬੇਰਿੰਗ ਏਅਰ ਦੇ ਸੰਚਾਲਨ ਨਿਰਦੇਸ਼ਕ ਡੇਵਿਡ ਓਲਸਨ ਨੇ ਕਿਹਾ ਕਿ ਸੇਸਨਾ ਕੈਰਾਵੈਨ ਨੇ ਉਨਾਲਾਕਲੀਟ ਤੋਂ ਦੁਪਹਿਰ 2:37 ਵਜੇ ਉਡਾਣ ਭਰੀ ਅਤੇ ਇਕ ਘੰਟੇ ਤੋਂ ਵੀ ਘੱਟ ਸਮੇਂ ਬਾਅਦ ਸੰਪਰਕ ਟੁੱਟ ਗਿਆ। ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ, ਉਸ ਸਮੇਂ ਹਲਕੀ ਬਰਫ਼ਬਾਰੀ ਅਤੇ ਧੁੰਦ ਸੀ ਅਤੇ ਤਾਪਮਾਨ ਜ਼ੀਰੋ ਤੋਂ 8.3 ਡਿਗਰੀ ਸੈਲਸੀਅਸ ਹੇਠਾਂ ਸੀ।