Corona Virus
ਫ਼ਤਹਿਗੜ੍ਹ ਸਾਹਿਬ Flash : 20 ਹੋਰ ਨਵੇਂ ਮਾਮਲੇ ਆਏ ਕੋਰੋਨਾ ਪੌਜ਼ਿਟਿਵ

ਫ਼ਤਹਿਗੜ੍ਹ ਸਾਹਿਬ, ਰੰਜੋਧ ਸਿੰਘ, 11 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧਦਾ ਜਾ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਦਸ ਦਈਏ ਕਿ ਗਰੀਨ ਜ਼ੋਨ ‘ਚ ਚੱਲ ਰਿਹਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਹੁਣ ਕੋਰੋਨਾ ਪੀੜਤਾਂ ਦੀ ਰੋਜ਼ਾਨਾ ਵਧ ਰਹੀ ਕੋਰੋਨਾ ਪੀੜਤਾਂ ਦੀ ਗਿਣਤੀ ਕਰਕੇ ਜੈਲੋ ਜ਼ੋਨ ‘ਚ ਪ੍ਰਵੇਸ਼ ਕਰ ਗਿਆ ਹੈ। ਸਿਹਤ ਵਿਭਾਗ ਵਲੋਂ ਸੋਮਵਾਰ ਨੂੰ ਜਾਰੀ ਕੀਤੀ ਸੂਚੀ ਮੁਤਾਬਕ 6 ਅਤੇ 7 ਮਈ ਦੀ ਰਿਪੋਰਟ ਮੁਤਾਬਕ 20 ਨਵੇਂ ਟੈਸਟ ਪਾਜੇਟਿਵ ਪਾਏ ਗਏ ਹਨ ਜਿਨ੍ਹਾਂ ‘ਚ ਖਮਾਣੋਂ ਵਿਖੇ ਸੇਵਾ ਨਿਭਾ ਰਹੀ ਇਕ ਡਾਕਟਰ ਅਤੇ ਇਕ 13 ਸਾਲਾਂ ਦਾ ਬੱਚਾ ਵੀ ਸ਼ਾਮਿਲ ਹੈ ਜੋ 18 ਮਾਰਚ ਨੂੰ ਆਪਣੇ ਮਾਪਿਆਂ ਨਾਲ ਕਾਂਗੜਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ।
ਦਸਣਯੋਗ ਗੱਲ ਇਹ ਹੈ ਕਿ 6 ਮਈ ਨੂੰ ਵਾਪਿਸ ਖਮਾਣੋਂ ਆਇਆ ਸੀ ਜਿਸ ਦੀ ਰਿਪੋਰਟ ਪਾਜੇਟਿਵ ਪਾਈ ਗਈ ਹੈ ਇਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਜੋ ਵਿਅਕਤੀਆਂ ਵੱਖ ਵੱਖ ਸੂਬਿਆਂ ਤੋਂ ਕੰਬਾਇਨ ਵਰਕਰ ਵਜੋਂ ਕੰਮ ਕਰਦੇ ਸਨ ਉਨ੍ਹਾਂ ਦੇ ਵੀ ਟੈਸਟ ਰਿਪੋਰਟ ਪਾਜੇਟਿਵ ਪਾਈ ਗਈ ਹੈ। ਕਈ ਪਿੰਡ ਤਾਂ ਅਜਿਹੇ ਵੀ ਹਨ ਜਿਨ੍ਹਾਂ ‘ਚ ਕੋਰੋਨਾ ਪੀੜਤਾਂ ਦੀ ਸੰਖਿਆ 4-4 ਵੀ ਹੈ। ਜਿਸ ਕਰਕੇ ਉਕਤ ਪਿੰਡਾਂ ਤੋਂ ਇਲਾਵਾ ਜ਼ਿਲ੍ਹਾ ਵਾਸੀਆਂ ‘ਚ ਸਹਿਮ ਪਾਇਆ ਜਾ ਰਿਹਾ ਹੈ।