Connect with us

Punjab

ਪੰਜਾਬ ਦੇ ਮੌਸਮ ਸਬੰਧੀ ਵੱਡੀ ਖ਼ਬਰ!

Published

on

ਪੰਜਾਬ ਦੇ ਮੌਸਮ ਦਿਨੋ-ਦਿਨ ਕਰਵਟ ਲੈ ਰਿਹਾ ਹੈ, ਜਿਸ ਕਾਰਨ ਕਾਫੀ ਗਰਮੀ ਵੀ ਮਹਿਸੂਸ ਕੀਤੀ ਜਾ ਰਹੀ ਹੈ।ਜੇ ਇਸ ਤਰ੍ਹਾਂ ਹੀ ਤਾਪਮਾਨ ਰਿਹਾ ਤਾਂ ਆਉਣ ਵਾਲੇ ਦਿਨਾਂ ‘ਚ ਕੜਾਕੀ ਲੂਹ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਜੇਕਰ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 8 ਵਜੇ ਸੂਰਜ ਨਿਕਲ ਆਉਂਦਾ ਹੈ ਅਤੇ ਦੁਪਹਿਰ ਵੇਲੇ ਕਾਫ਼ੀ ਗਰਮੀ ਹੋ ਜਾਂਦੀ ਅਤੇ ਸ਼ਾਮ 5.30 ਤੋਂ 6 ਵਜੇ ਤੱਕ ਸੂਰਜ ਅਸਤ ਹੁੰਦਾ ਹੈ। ਇਸ ਤੋਂ ਬਾਅਦ ਰਾਤ 8 ਵਜੇ ਤੋਂ ਬਾਅਦ ਠੰਡ ਮਹਿਸੂਸ ਹੋਣ ਲਗਦੀ ਹੈ।

ਦੱਸਣਯੋਗ ਹੈ ਕਿ ਪੰਜਾਬ ‘ਚ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਟਿਆਲਾ ਵਿੱਚ ਸਭ ਤੋਂ ਵੱਧ ਤਾਪਮਾਨ 27.1 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਗਿਆਨੀ ਇਸਨੂੰ ‘ਕਾਫ਼ੀ ਵੱਧ’ ਮੰਨ ਰਹੇ ਹਨ। ਉੱਥੇ ਨਹੀਂ ਘੱਟੋ-ਘੱਟ ਤਾਪਮਾਨ ਆਮ ਵਾਂਗ ਰਹੇਗਾ, ਜਿਸ ਕਾਰਨ ਰਾਤ ਨੂੰ ਠੰਡ ਰਹੇਗੀ।

ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ‘ਚ ਪੰਜਾਬ ਦੇ ਇਲਾਕਿਆਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ। ਇੱਕ ਅੰਦਾਜ਼ੇ ਅਨੁਸਾਰ, ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਇਕ ਹਫ਼ਤੇ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।