News
ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੋਰਾਨ ਕੈਨੇਡਾ ‘ਚ ਹੋਈ ਮੌਤ
![](https://worldpunjabi.tv/wp-content/uploads/2025/02/Cut-to-Cut-DONT-DELETE-1-1.png)
NEWS : ਹਰ ਸਾਲ ਲੱਖਾਂ ਪੰਜਾਬੀ ਆਪਣੇ ਸੁਪਨੇ ਲੈ ਕੇ ਵਿਦੇਸ਼ ਜਾਂਦੇ ਹਨ। ਇਸ ਦੋਰਾਨ ਕਈ ਨੌਜਵਾਨ ਸੰਘਰਸ਼ ਕਰਦੇ ਹੋਏ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ । ਅਜਿਹੀ ਇੱਕ ਮੰਦਭਾਗੀ ਘਟਨਾ ਕੈਨੇਡਾ ‘ਚ ਵਾਪਰੀ ਹੈ ਜਿਥੇ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ।
ਮ੍ਰਿਤਕ ਦੀ ਪਛਾਣ
ਨੌਜਵਾਨ ਦਾ ਨਾਮ ਦਵਿੰਦਰ ਸਿੰਘ ਹੈ ਜਿਸ ਦੀ ਉਮਰ 21 ਸਾਲ ਸੀ। ਮ੍ਰਿਤਕ ਦੀ ਪਹਿਚਾਣ ਪੁੱਤਰ ਲਿਵਤਾਰ ਸਿੰਘ ਵਜੋਂ ਹੋਈ ਜੋ ਕਿ ਪਿੰਡ ਖੇੜੀ ਖੁਰਦ ਸੰਗਰੂਰ ਦਾ ਰਹਿਣ ਵਾਲਾ ਸੀ।
19 ਫ਼ਰਵਰੀ 2024 ਨੂੰ ਗਿਆ ਸੀ ਕੈਨੇਡਾ
ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ 19 ਫ਼ਰਵਰੀ 2024 ਨੂੰ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਜੋ ਬੀਤੇ ਦਿਨੀਂ ਘਰੋਂ ਘਰੇਲੂ ਸਾਮਾਨ ਲੈਣ ਲਈ ਨਿਕਲਿਆ ਸੀ ਤਾਂ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦੀਆਂ ਦੋਵੇਂ ਭੈਣਾਂ ਵੀ ਕੈਨੇਡਾ ਵਿਚ ਹਨ ਅਤੇ ਮ੍ਰਿਤਕ ਦਵਿੰਦਰ ਸਿੰਘ ਦੇ ਮਾਤਾ-ਪਿਤਾ ਵੀ ਕੁਝ ਸਮਾਂ ਪਹਿਲਾਂ ਹੀ ਬੱਚਿਆਂ ਕੋਲ ਕੈਨੇਡਾ ਗਏ ਸਨ ।
CREATED BY : AKANKSHA SHARMA