National
ਆਖ਼ਰ ਮਿਰਜ਼ਾ ਗ਼ਾਲਿਬ ਦੀ ਪ੍ਰੇਮ ਕਹਾਣੀ ਕਿਉਂ ਨਹੀਂ ਹੋ ਸਕੀ ਪੂਰੀ ?

ਜੇਕਰ ਤੁਹਾਨੂੰ ਸ਼ੇਅਰ ਅਤੇ ਸ਼ਾਇਰੀ ਦਾ ਕੋਈ ਗਿਆਨ ਹੈ ਤਾਂ ਤੁਸੀਂ ਮਿਰਜ਼ਾ ਗਾਲਿਬ ਬਾਰੇ ਜ਼ਰੂਰ ਸੁਣਿਆ ਹੋਵੇਗਾ। ਦਿੱਲੀ ਦਾ ਰਹਿਣ ਵਾਲਾ ਉਹ ਪ੍ਰਸਿੱਧ ਕਵੀ ਜਿਸ ਨੇ ਅੰਗਰੇਜ਼ਾਂ ਅਤੇ ਮੁਗਲਾਂ ਦੇ ਦੌਰ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਸੀ। ਮਿਰਜ਼ਾ ਗ਼ਾਲਿਬ 1797 ਤੋਂ 1869 ਤੱਕ ਲਈ ਜਦੋਂ ਹਿੰਦੁਸਤਾਨ ਨੇ ਮੁਗਲਾਂ ਦਾ ਰਾਜ ਛੱਡ ਬ੍ਰਿਟਿਸ਼ ਰਾਜ ਨੂੰ ਦੇਖਿਆ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਿਰਜ਼ਾ ਹੇਗ ਅਸਦੁੱਲਾ ਖਾਨ ਦੀ, ਜਿਨ੍ਹਾਂ ਨੂੰ ਤੁਸੀਂ ਮਿਰਜ਼ਾ ਗਾਲਿਬ ਦੇ ਨਾਂ ਨਾਲ ਜਾਣਦੇ ਹੋ। ਅੱਜ ਵੀ ਦਿੱਲੀ ਦੀ ਗਲੀ ਬੱਲੀਮਾਰਨ ਮਿਰਜ਼ਾ ਗਾਲਿਬ ਲਈ ਮਸ਼ਹੂਰ ਹੈ। ਗ਼ਾਲਿਬ ਦੀ ਸ਼ਾਇਰੀ ਨੂੰ ਲੈ ਕੇ ਪਿਆਰ, ਇਸ਼ਕ ਅਤੇ ਮੁਹੱਬਤ ਦੀਆਂ ਦਾਸਤਾਨ ਲਿਖੀਆਂ ਜਾ ਸਕਦੀਆਂ ਹਨ। ਉਨ੍ਹਾਂ ਦੇ ਕਈ ਸ਼ੇਅਰ ਮਾਹੌਲ ‘ਚ ਮਦਹੋਸ਼ੀ ਘੋਲ ਦਿੰਦੇ ਹੈ ਅਤੇ ਟੁੱਟੇ ਹੋਏ ਦਿਲਾਂ ਦੀ ਦਾਸਤਾਨ ਵੀ ਸੁਣਾਉਂਦੇ ਹੈ। ਗ਼ਾਲਿਬ ਦੀ ਸ਼ਾਇਰੀ ਦਾ ਦਰਦ ਕਿਸੇ ਹੱਦ ਤੱਕ ਉਸ ਦੀ ਜ਼ਿੰਦਗੀ ਦੀ ਕਹਾਣੀ ਸੀ। ਅੱਜ ਅਸੀਂ ਉਨ੍ਹਾਂ ਦਾ ਦਰਦ ਬਿਆਨ ਕਰਦੇ ਹਾਂ।
ਬਚਪਨ ਵਿੱਚ ਹੀ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ-
ਗਾਲਿਬ ਦੇ ਪਿਤਾ 1803 ਵਿੱਚ ਇੱਕ ਲੜਾਈ ਵਿੱਚ ਮਾਰੇ ਗਏ ਸਨ। ਉਸ ਤੋਂ ਬਾਅਦ ਉਸਦੇ ਮਾਮੇ ਨੇ ਉਸਨੂੰ ਪਾਲਣ ਦੀ ਕੋਸ਼ਿਸ਼ ਕੀਤੀ ਪਰ 1806 ਵਿੱਚ ਹਾਥੀ ਤੋਂ ਡਿੱਗ ਕੇ ਉਸਦੀ ਮੌਤ ਹੋ ਗਈ। ਮਾਂ ਬਾਰੇ ਬਹੁਤਾ ਜ਼ਿਕਰ ਨਹੀਂ ਹੈ, ਪਰ ਮੰਨਿਆ ਜਾਂਦਾ ਹੈ ਕਿ ਉਹ ਵੀ ਜਲਦੀ ਮਰ ਗਈ ਸੀ। ਗਾਲਿਬ ਦੀ ਮਾਂ ਕਸ਼ਮੀਰੀ ਸੀ। ਬਚਪਨ ਦੀਆਂ ਘਟਨਾਵਾਂ ਨੇ ਗ਼ਾਲਿਬ ਨੂੰ ਬਹੁਤ ਗੰਭੀਰ ਵਿਅਕਤੀ ਬਣਾ ਦਿੱਤਾ। ਗ਼ਾਲਿਬ ਦਾ ਭਰਾ ਮਿਰਜ਼ਾ ਯੂਸਫ਼ ਵੀ ਸਿਜ਼ੋਫਰੀਨੀਆ ਨਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਦੀ ਵੀ ਛੋਟੀ ਉਮਰ ਵਿੱਚ ਹੀ ਮੌਤ ਹੋ ਗਈ ਸੀ।
13 ਸਾਲ ਦੀ ਉਮਰ ਵਿੱਚ ਵਿਆਹ
1810 ਵਿਚ, ਸਿਰਫ 13 ਸਾਲ ਦੀ ਉਮਰ ਵਿਚ, ਨਵਾਬ ਇਲਾਹੀ ਬਖਸ਼ ਦੀ ਧੀ ਉਮਰਾਓ ਬੇਗਮ ਗਾਲਿਬ ਦੀ ਪਤਨੀ ਬਣ ਗਈ। ਗ਼ਾਲਿਬ ਆਪਣੀ ਪਤਨੀ ਨੇੜੇ ਤਾਂ ਸਨ, ਪਰ ਉਨ੍ਹਾਂ ਦਾ ਰਿਸ਼ਤਾ ਕਦੇ ਵੀ ਮੁਹੱਬਤ ਦੀ ਦਹਿਲੀਜ਼ ਨੂੰ ਪਾਰ ਨਹੀਂ ਕਰ ਸਕਿਆ ਸੀ। ਗ਼ਾਲਿਬ ਨੇ ਆਪਣੀ ਸ਼ਾਇਰੀ ਅਤੇ ਚਿੱਠੀਆਂ ਵਿੱਚ ਲਿਖਿਆ ਸੀ ਕਿ ਵਿਆਹ ਦੂਜੀ ਜੇਲ੍ਹ ਵਾਂਗ ਹੁੰਦੀ ਹੈ। ਪਹਿਲੀ ਜੇਲ੍ਹ ਜ਼ਿੰਦਗੀ ਦੀ ਹੈ, ਜਿਸਦਾ ਸੰਘਰਸ਼ ਉਸ ਦੇ ਨਾਲ ਹੀ ਖ਼ਤਮ ਹੁੰਦਾ ਹੈ।
ਗ਼ਾਲਿਬ ਤੇ ਮੁਗ਼ਲ ਜਾਨ – ਉਹ ਪਿਆਰ ਜੋ ਪੂਰਾ ਨਹੀਂ ਹੋਇਆ
ਕੁਝ ਰਿਪੋਰਟਾਂ ਦਾ ਮੰਨਣਾ ਹੈ ਕਿ ਗ਼ਾਲਿਬ ਨੂੰ ਮੁਗਲ ਜਾਨ ਨਾਮਕ ਗਾਇਕਾ ਨਾਲ ਬਹੁਤ ਪਿਆਰ ਸੀ। ਉਸ ਸਮੇਂ ਦੌਰਾਨ, ਮਰਦਾਂ ਦਾ ਡਾਂਸ ਕਰਨ ਵਾਲੀਆਂ ਔਰਤਾਂ ਕੋਲ ਜਾਣਾ ਆਮ ਗੱਲ ਸੀ ਅਤੇ ਇਸ ਨੂੰ ਗਲਤ ਨਹੀਂ ਮੰਨਿਆ ਜਾਂਦਾ ਸੀ।ਗ਼ਾਲਿਬ ਆਪਣੇ ਵਿਆਹ ਤੋਂ ਖੁਸ਼ ਨਹੀਂ ਸਨ ਅਤੇ ਮੁਗਲ ਜਾਨ ਕੋਲ ਚਲੇ ਜਾਂਦੇ ਸੀ। ਪਰ ਮੁਗਲ ਜਾਨ ‘ਤੇ ਜਾਨ ਛਿੜਕਣ ਵਾਲੇ ਉਹ ਇਕੱਲੇ ਨਹੀਂ ਸੀ। ਸਮੇਂ ਦਾ ਇਕ ਹੋਰ ਸ਼ਾਇਦ ਹਾਤਿਮ ਅਲੀ ਮੇਹਰ ਵੀ ਮੁਗਲ ਜਾਨ ਦੇ ਲਈ ਪਲਕਾਂ ਵਿਛਾਈ ਬੈਠਾ ਸੀ। ਜਦੋਂ ਮੁਗਲ ਜਾਨ ਨੇ ਇਹ ਗੱਲ ਗਾਲਿਬ ਨੂੰ ਦੱਸੀ ਤਾਂ ਗ਼ਾਲਿਬ ਨੂੰ ਗੁੱਸਾ ਨਹੀਂ ਆਇਆ ਅਤੇ ਨਾ ਹੀ ਉਸ ਨੇ ਹਾਤਿਮ ਨੂੰ ਆਪਣਾ ਦੁਸ਼ਮਣ ਮੰਨਿਆ।ਇਸ ਤੋਂ ਪਹਿਲਾਂ ਕਿ ਗ਼ਾਲਿਬ ਅਤੇ ਹਾਤਿਮ ਵਿਚਕਾਰ ਕੋਈ ਦਰਾਰ ਪੈਂਦੀ ਉਸ ਤੋਂ ਪਹਿਲਾਂ ਹੀ ਮੁਗ਼ਲ ਜਾਨ ਦੀ ਮੌਤ ਹੋ ਗਈ। ਉਸ ਸਮੇਂ ਹਾਤਿਮ ਅਤੇ ਗਾਲਿਬ ਦੋਵੇਂ ਉਦਾਸ ਸਨ। ਗ਼ਾਲਿਬ ਨੇ ਇੱਕ ਚਿੱਠੀ ਰਾਹੀਂ ਹਾਤਿਮ ਨੂੰ ਦੱਸਿਆ ਕਿ ਦੋਵੇਂ ਇੱਕੋ ਜਿਹੇ ਦੁੱਖ ਮਹਿਸੂਸ ਕਰ ਰਹੇ ਸਨ।
‘ਆਸ਼ਿਕੀ ਸਬਰ-ਤਲਬ ਅਤੇ ਤਮੰਨਾ ਬੇਤਾਬ,
ਦਿਲ ਦਾ ਕਯਾ ਰੰਗ ਕਰੂ ਖੂਨ-ਏ-ਜਿਗਰ ਹੋਤੇ ਤੱਕ…’ ਮਿਰਜਾ ਗ਼ਾਲਿਬ
ਗ਼ਾਲਿਬ ਦਾ ਮੁਗ਼ਲ ਜਾਨ ਪ੍ਰਤੀ ਪਿਆਰ ਵਿਲੱਖਣ ਸੀ ਪਰ ਉਹ ਜਾਣਦੇ ਸੀ ਕਿ ਉਹ ਉਸ ਨੂੰ ਪਾ ਨਹੀਂ ਸਕਦੇ। ਮੁਗਲ ਜਾਨ ਗ਼ਾਲਿਬ ਦੇ ਲਈ ਇੱਕ ਕਲਪਨਾ ਅਤੇ ਪੂਰਾ ਨਾ ਹੋ ਸਕਣ ਵਾਲਾ ਖਾਬ ਦੋਵੇ ਸੀ।
ਮੁਗਲ ਜਾਨ ਦੀ ਮੌਤ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਗ਼ਾਲਿਬ ਦੀ ਜ਼ਿੰਦਗੀ ਵਿੱਚ ਇੱਕ ਹੋਰ ਔਰਤ ਆਈ, ਪਰ rekhta.org ਅਨੁਸਾਰ, ਗਾਲਿਬ ਅਤੇ ਉਸ ਮਹਿਲਾ ਜਿਸ ਨੂੰ ਤੁਰਕੀ ਦੱਸਿਆ ਜਾ ਰਿਹਾ ਹੈ, ਉਸ ਨਾਲ ਪਿਆਰ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਉਹ ਇੱਕ ਇੱਜ਼ਤਦਾਰ ਪਰਿਵਾਰ ਨਾਲ ਸਬੰਧਤ ਸੀ ਅਤੇ ਸਮਾਜ ਦੀਆਂ ਪਾਬੰਦੀਆਂ ਅਤੇ ਬਦਨਾਮੀ ਦੇ ਡਰ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਤੋਂ ਬਾਅਦ ਗ਼ਾਲਿਬ ਨੇ ਦੁੱਖਾਂ ਦੇ ਸਾਗਰ ਵਿੱਚ ਡੁੱਬ ਗਏ ਸੀ ਅਤੇ ‘ਹਾਏ- ਹਾਏ’ ਨਾਂ ਦੀ ਗ਼ਜ਼ਲ ਲਿਖੀ ਸੀ।
ਇਹ ਗ਼ਜ਼ਲ ਦੱਸਦੀ ਹੈ ਕਿ ਗ਼ਾਲਿਬ ਖ਼ੁਦ ਉਸ ਔਰਤ ਦਾ ਕਿੰਨਾ ਸਤਿਕਾਰ ਕਰਦਾ ਸੀ।
‘ਦਰਦ ਤੋਂ ਮੇਰੇ ਹੈ ਤੁਝਰੋ ਬੇਕਰਾਰੀ ਹਾਏ-ਹਾਏ,
ਕਯਾ ਹੁਈ ਜ਼ਾਲਿਮ ਤੇਰੀ ਗਫਲਤ ਸ਼ਾਇਰੀ ਹਾਏ-ਹਾਏ
ਬੱਚਿਆਂ ਦੀ ਮੌਤ ਦਾ ਦੁੱਖ ਜ਼ਿੰਦਗੀਭਰ ਰਿਹਾ-
ਗ਼ਾਲਿਬ ਦੇ ਵਿਆਹੁਤਾ ਜੀਵਨ ਦੀ ਇੱਕ ਕਮਜ਼ੋਰੀ ਉਸਦੇ ਬੱਚੇ ਸਨ। ਗਾਲਿਬ ਦੇ 7 ਬੱਚੇ ਹੋਏ ਸਨ, ਪਰ ਉਨ੍ਹਾਂ ਵਿੱਚੋਂ ਕੋਈ ਵੀ ਕੁਝ ਮਹੀਨਿਆਂ ਤੋਂ ਵੱਧ ਜ਼ਿੰਦਾ ਨਹੀਂ ਬਚਿਆ। ਉਸ ਦੇ ਜੀਵਨ ਦੀਆਂ ਇਹ ਸਾਰੀਆਂ ਗੱਲਾਂ ਉਸ ਨੂੰ ਇਕੱਲਾ ਬਣਾ ਦਿੰਦੀਆਂ ਰਹੀਆਂ ਅਤੇ ਗ਼ਾਲਿਬ ਦੀ ਸ਼ਾਇਰੀ ਨਿਖਰਦੀ ਗਈ। ਸੋ ਇਹ ਮਿਰਜ਼ਾ ਗ਼ਾਲਿਬ ਦਾ ਪਿਆਰ ਸੀ ਜੋ ਕਦੇ ਵੀ ਪੂਰਾ ਨਹੀਂ ਹੋ ਸਕਿਆ।