Connect with us

Punjab

ਪੰਜਾਬ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ !

Published

on

DRAUPADI MURMU : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪੰਜਾਬ ਦਾ ਦੌਰਾ ਕਰਨਗੇ। ਦ੍ਰੌਪਦੀ ਮੁਰਮੂ 10 ਮਾਰਚ ਨੂੰ ਚੰਡੀਗੜ੍ਹ ਪਹੁੰਚਣਗੇ। ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ਅਤੇ ਬਠਿੰਡਾ ਦੀ ਯੂਨੀਵਰਸਿਟੀ ‘ਚ ਸ਼ਮੂਲੀਅਤ ਕਰਨਗੇ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪੰਜਾਬ ਯੂਨੀਵਰਸਿਟੀ ਦੀ 72ਵੀਂ ਕਨਵੋਕੇਸ਼ਨ ਵਿਚ ਸ਼ਾਮਲ ਹੋਣ ਲਈ ਚੰਡੀਗੜ੍ਹ ਆ ਰਹੇ ਹਨ। ਪ੍ਰੋਗਰਾਮ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿਚ ਹੋਵੇਗਾ। ਇਸ ਦੇ ਲਈ ਚੰਡੀਗੜ੍ਹ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਪੁਲਸ ਦੀ ਮੰਨੀਏ ਤਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ 10 ਮਾਰਚ ਨੂੰ ਚੰਡੀਗੜ੍ਹ ਪਹੁੰਚ ਜਾਣਗੇ। ਉਹ 12 ਮਾਰਚ ਨੂੰ ਪੰਜਾਬ ਯੂਨੀਵਰਸਿਟੀ (ਪੀ.ਯੂ.) ਦੀ 72ਵੀਂ ਕਨਵੋਕੇਸ਼ਨ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤਣਗੇ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਆਉਣ ਤੋਂ ਪਹਿਲਾਂ ਚੰਡੀਗੜ੍ਹ ਪੁਲਸ ਰਿਹਰਸਲ ਕਰੇਗੀ। ਰਿਹਰਸਲ 9 ਮਾਰਚ ਦਿਨ ਐਤਵਾਰ ਨੂੰ ਹੋਵੇਗੀ। ਏਅਰਪੋਰਟ ਤੋਂ ਲੈ ਕੇ ਪੰਜਾਬ ਰਾਜ ਭਵਨ ਤੱਕ ਰਿਹਰਸਲ ਹੋਵੇਗੀ। ਪੰਜਾਬ ਯੂਨੀਵਰਸਿਟੀ ਤੱਕ ਰਿਹਰਸਲ ਕੀਤੀ ਜਾਏਗੀ। ਚੰਡੀਗੜ੍ਹ ਪੁਲਸ ਨੇ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਨੇੜੇ ਫੋਰਸ ਤਾਇਨਾਤ ਕਰ ਦਿੱਤੀ ਹੈ।