News
9 ਮਹੀਨੇ ਬਾਅਦ ਵਾਪਸ ਆਉਣਗੇ ਸੁਨੀਤਾ ਵਿਲੀਅਮਸ !

ਤੁਹਾਨੂੰ ਦੱਸ ਦੇਈਏ ਕਿ 9 ਮਹੀਨੇ ਬਾਅਦ ਸੁਨੀਤਾ ਵਿਲੀਅਮਸ ਵਾਪਸ ਆਉਣਗੇ। ਜੀ ਹਾਂ, 19 ਮਾਰਚ ਨੂੰ ਪੁਲਾੜ ਤੋਂ ਵਾਪਸੀ ਹੋਵੇਗੀ। 9 ਮਹੀਨੇ ਤੋਂ ਸਪੇਸ ਸਟੇਸ਼ਨ ‘ਚ ਸੁਨੀਤਾ ਫਸੇ ਹੋਏ ਹਨ।
SpaceX ਨੇ ਸ਼ਨੀਵਾਰ ਸਵੇਰੇ ਇੰਟਰਨੈਸ਼ਨਲ ਸਪੇਸ ਸਟੇਸ਼ਨ (ISS) ਲਈ ਆਪਣਾ ਕਰੂ-10 ਮਿਸ਼ਨ ਲਾਂਚ ਕੀਤਾ। ਇਹ ਮਿਸ਼ਨ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਦੀ ਧਰਤੀ ‘ਤੇ ਵਾਪਸੀ ਵੱਲ ਇੱਕ ਵੱਡਾ ਕਦਮ ਹੈ। ਕਰੂ-10 ਦੇ ਚਾਰ ਐਸਟੋਨਾਟਸ ਕ੍ਰੂ-9 ਦੇ ਪੁਲਾੜ ਯਾਤਰੀਆਂ ਦੀ ਸਹਾਇਤਾ ਕਰਨਗੇ, ਜਿਨ੍ਹਾਂ ਵਿਚ ਫਸੇ ਹੋਏ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਸ਼ਾਮਲ ਹਨ। ਪੁਲਾੜ ਯਾਤਰੀ ਚਾਲਕ ਦਲ-9 ਪੁਲਾੜ ਯਾਤਰੀਆਂ ਦੀ ਮਦਦ ਕਰਨਗੇ, ਜਿਨ੍ਹਾਂ ਵਿੱਚ ਫਸੇ ਹੋਏ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਸ਼ਾਮਲ ਹਨ।
ਇਹ ਲਾਂਚਿੰਗ ਪਹਿਲੇ ਹਫਤੇ ਦੇ ਸ਼ੁਰੂ ‘ਚ ਸ਼ੁਰੂ ਹੋਣੀ ਸੀ ਪਰ ਲਾਂਚਿੰਗ ਖੇਤਰ ‘ਚ ਤਕਨੀਕੀ ਖਰਾਬੀ ਅਤੇ ਫਿਰ ਤੇਜ਼ ਹਵਾਵਾਂ ਕਾਰਨ ਮਿਸ਼ਨ ਦੀ ਸ਼ੁਰੂਆਤ ‘ਚ ਦੇਰੀ ਹੋ ਗਈ।