Connect with us

India

ਦੁਨੀਆਂ ਦੇ ਪੰਜ ਨਾਸਤਿਕ ਦੇਸ਼ ਜੋ ਹਨ ਸਭ ਤੋਂ ਵੱਧ ਖੁਸ਼ਹਾਲ ਦੇਸ਼

Published

on

ਨਾਸਤਿਕਤਾ ਦੁਨੀਆਂ ਵਿੱਚ ਤੇਜ਼ੀ ਨਾਲ ਵਧ ਰਹੀ ਹੈ ਅਤੇ ਜਿਹੜੇ ਦੇਸ਼ ਨਾਸਤਿਕ ਹਨ ਉਹ ਸਭ ਤੋਂ ਵੱਧ ਖੁਸ਼ਹਾਲ ਹਨ। ਨਾਸਤਿਕਤਾ ਦੇ ਲੋਕਾਂ ਵਿੱਚ ਵਧਣ ਦੇ ਕੀ ਨੇ ਕਾਰਨ ਹਨ ਇਸ ਬਾਰੇ ਬਾਅਦ ਵਿੱਚ ਜਾਣਦੇ ਹਾਂ ਪਹਿਲਾਂ ਉਨ੍ਹਾਂ ਪੰਜ ਨਾਸਤਿਕ ਦੇਸ਼ਾਂ ਦੀ ਗੱਲ ਕਰਦੇ ਹਾਂ ਜਿਹੜੇ ਦੁਨੀਆਂ ਵਿੱਚ ਸਭ ਤੋਂ ਖੁਸ਼ਹਾਲ ਦੇਸ਼ ਹਨ। ਨੰਬਰ ਇੱਕ ਫਿਨਲੈਂਡ ਜੋ World Happiness Report ਵਿੱਚ ਹਰ ਸਾਲ ਪਹਿਲੇ ਸਥਾਨ ‘ਤੇ ਰਹਿੰਦਾ ਹੈ। ਇੱਥੇ 60 ਫ਼ੀਸਦੀ ਲੋਕ ਨਾਸਤਿਕ ਹਨ ਜੋ ਰੱਬ ਜਾਂ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੇ। ਫਿਨਲੈਂਡ ਵਿੱਚ ਅੱਤਵਾਦ ਦਾ ਕੋਈ ਖ਼ਤਰਾ ਨਹੀਂ ਤੇ ਅਪਰਾਧ ਦਰ ਵੀ ਨਾ ਦੇ ਬਰਾਬਰ ਹੈ। ਮੁਫ਼ਤ ਸਿੱਖਿਆ ਤੇ ਚੰਗੀਆਂ ਸਿਹਤ ਸੇਵਾਵਾਂ ਵੀ ਲੋਕਾਂ ਨੂੰ ਖੁਸ਼ ਰੱਖਦੀਆਂ ਹਨ। ਖੁਸ਼ੀ ਦਾ ਇਹ ਵੀ ਵੱਡਾ ਕਾਰਨ ਹੈ ਕਿ ਇੱਥੇ ਲੋਕ ਸਮਾਜਿਕ ਸਮਾਨਤਾ ਅਤੇ ਸੁਤੰਤਰਤਾ ਨਾਲ ਜੀਵਨ ਜਿਉਂਦੇ ਹਨ। ਦੂਜੇ ਨੰਬਰ ‘ਤੇ ਆਉਂਦਾ ਹੈ ਸਵੀਡਨ ਇੱਥੇ 78 ਫ਼ੀਸਦੀ ਆਬਾਦੀ ਨਾਸਤਿਕ ਜਾਂ ਧਰਮ ਮੁਕਤ ਹੈ।

Global Peace Report ਵਿੱਚ ਸਵੀਡਨ ਹਰ ਸਾਲ 10 ਸਥਾਨ ‘ਤੇ ਰਹਿੰਦਾ ਹੈ। ਅੱਤਵਾਦ ਦਾ ਖ਼ਤਰਾ ਇੱਥੇ ਬਿਲਕੁੱਲ ਹੀ ਨਹੀਂ ਹੈ।World Happiness Report ਵਿੱਚ ਸਵੀਡਨ ਹਰ ਸਾਲ ਉਪਰਲੇ ਨੰਬਰਾਂ ‘ਤੇ ਆਉਂਦਾ ਹੈ। ਸਵੀਡਨ ਵਿੱਚ ਮੁਫ਼ਤ ਸਿੱਖਿਆ, ਚੰਗੀਆਂ ਸਿਹਤ ਸੇਵਾਵਾਂ ਅਤੇ ਸਮਾਜਿਕ ਸਮਾਨਤਾ ਦੇ ਕਾਰਨ ਲੋਕ ਖੁਸ਼ਹਾਲ ਹਨ। ਨੰਬਰ ਤਿੰਨ ‘ਤੇ ਆਉਂਦਾ ਹੈ ਡੈੱਨਮਾਰਕ ਇੱਥੇ ਵੀ 78ਫ਼ੀਸਦੀ ਲੋਕ ਨਾਸਤਿਕ ਹਨ।World Happiness Report ਵਿੱਚ ਡੈੱਨਮਾਰਕ ਹਰ ਸਾਲ ਪੰਜਵੇਂ ਨੰਬਰ ‘ਤੇ ਰਹਿੰਦਾ ਹੈ। ਇੱਥੇ ਵੀ ਸਿੱਖਿਆ ਮੁਫ਼ਤ ਹੈ ਅਤੇ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਦੇਸ਼ ਵਾਸੀਆਂ ਨੂੰ । ਅੱਤਵਾਦ ਇੱਥੇ ਨਾਂਮਾਤਰ ਹੈ ਤੇ ਅਪਰਾਧ ਦਰ ਵੀ ਸਿਫ਼ਰ ਹੈ। ਲ਼ੋਕ ਵਿਗਿਆਨਕ ਸੋਚ ਰੱਖਦੇ ਹਨ ਤੇ ਅੰਧਵਿਸ਼ਵਾਸ ਲਈ ਕੋਈ ਥਾਂ ਨਹੀਂ । ਚੌਥੇ ਨੰਬਰ ‘ਤੇ ਆਉਂਦਾ ਹੈ ਚੈੱਕ ਗਣਰਾਜ ਉਨ੍ਹੀਵੀਂ ਸਦੀ ਵਿੱਚ ਇੱਥੇ ਕਮਿਊਨਿਸਟ ਸਰਕਾਰ ਆਉਣ ਨਾਲ ਲੋਕਾਂ ਨੂੰ ਸੁਤੰਤਰ ਵਿਚਾਰਾਂ ਦੀ ਆਜ਼ਾਦੀ ਮਿਲੀ ਸੀ। ਇੱਥੇ ਵੀ ਅੱਤਵਾਦ ਦਾ ਨਾਮੋ ਨਿਸ਼ਾਨ ਨਹੀਂ ਹੈ ਤੇ ਅਪਰਾਧ ਦਰ ਸਿਫ਼ਰ। ਲ਼ੋਕ ਸਮਾਜਿਕ ਸਮਾਨਤਾ ਵਿੱਚ ਵਿਸ਼ਵਾਸ਼ ਰੱਖਦੇ ਹਨ ।

ਇਹ ਦੇਸ਼ ਵੀ World Happiness Report ਵਿੱਚ ਉਪਰਲੇ ਨੰਬਰਾਂ ਤੇ ਰਹਿੰਦਾ ਹੈ। ਲੋਕ ਵਿਗਿਆਨਕ ਸੋਚ ਨਾਲ ਲਗਾਤਰ ਵਿਕਾਸ ਕਰ ਰਹੇ ਹਨ। ਪੰਜਵੇਂ ਨੰਬਰ ‘ਤੇ ਆਉਂਦਾ ਹੈ ਜਪਾਨ। ਜਪਾਨ ਵਿੱਚ 86 ਫ਼ੀਸਦੀ ਲੋਕ ਨਾਸਤਿਕ ਹਨ। ਇੱਥੇ ਲੋਕਾਂ ਦਾ ਇੱਕ ਹਿੱਸਾ ਬੁੱਧ ਧਰਮ ਵਿੱਚ ਸੰਸਕ੍ਰਤਿਕ ਰੂਪ ਨਾਲ ਵਿਸ਼ਵਾਸ ਰੱਖਦਾ ਹੈ ਪਰ ਉਹ ਲੋਕ ਵੀ ਰੱਬ ਵਿਚ ਵਿਸ਼ਵਾਸ ਨਹੀਂ ਰੱਖਦੇ। ਇੱਥੋਂ ਦੇ ਲੋਕ ਆਪਸੀ ਸਹਿਯੋਗ ਤੇ ਤਕਨੀਕੀ ਵਿਕਾਸ ਕਾਰਨ ਖੁਸ਼ਹਾਲ ਹਨ। ਇੱਥੇ ਵੀ ਅੱਤਵਾਦ ਦਾ ਖ਼ਤਰਾ ਬਿਲਕੁੱਲ ਨਹੀਂ ਹੈ ਅਤੇ ਅਪਰਾਧ ਦਰ ਵੀ ਸਿਫ਼ਰ ਹੈ। ਹੁਣ ਗੱਲ ਕਰਦੇ ਹਾਂ ਕਿ ਨਾਸਤਿਕਤਾ ਦੁਨੀਆਂ ਅੰਦਰ ਕਿਉੰ ਵਧ ਰਹੀ ਹੈ? ਨਾਸਤਿਕ ਲੋਕ ਤਰਕ, ਵਿਗਿਆਨ ਅਤੇ ਪ੍ਰਮਾਣਾਂ ਦੇ ਆਧਾਰ ‘ਤੇ ਕਿਸੇ ਵੀ ਚੀਜ਼ ਨੂੰ ਮੰਨਦੇ ਹਨ। ਇਸ ਦੇ ਇਲਾਵਾ ਨਾਸਤਿਕਤਾ ਲੋਕਾਂ ਨੂੰ ਸੁਤੰਤਰ ਵਿਚਾਰਾਂ ਦੀ ਆਜ਼ਾਦੀ ਦਿੰਦੀ ਹੈ। ਜਿਹੜੇ ਲੋਕ ਰੱਬ ਨੂੰ ਮੰਨਦੇ ਹਨ ਉਹ ਆਪਣੇ ਅੰਦਰ ਆਤਮ ਵਿਸ਼ਵਾਸ ਨਹੀਂ ਰੱਖਦੇ ਸਗੋਂ ਰੱਬ ਦੇ ਆਸਰੇ ਚੱਲਦੇ ਹਨ। ਧਰਮ ਲੋਕਾਂ ਵਿੱਚ ਵੰਡੀਆਂ ਪਾ ਕੇ ਨਫ਼ਰਤ ਪੈਦਾ ਕਰ ਰਹੇ ਹਨ ਜਿਸ ਕਾਰਨ ਲੋਕ ਇੱਕ ਦੂਜੇ ਨੂੰ ਮਾਰਨ ਮਰਾਉਣ ਲਈ ਤਿਆਰ ਹੋ ਜਾਂਦੇ ਹਨ। ਧਾਰਮਿਕ ਦੇਸ਼ਾਂ ਵਿੱਚ ਕਦੇ ਵੀ ਸਮਾਜਿਕ ਸਮਾਨਤਾ ਨਹੀਂ ਹੋ ਸਕਦੀ। ਇਹੀ ਕਾਰਨ ਹਨ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਦੇਸ਼ਾਂ ਵਿੱਚ ਅੱਤਵਾਦ ਜਨਮ ਲੈਂਦਾ ਹੈ ਜੋ ਅੱਜ ਸੰਸਾਰ ਦੀ ਸਭ ਤੋਂ ਵੱਡੀ ਸਮੱਸਿਆ ਹੈ। ਲੇਕਿਨ ਇਸ ਦੇ ਬਾਵਜੂਦ ਅਸੀਂ ਨਾਸਤਿਕਤਾ ਦੀ ਵਕਾਲਤ ਨਹੀਂ ਕਰਦੇ। ਕੋਈ ਵੀ ਧਰਮ ਨਫਰਤ ਨਹੀਂ ਸਿਖਾਉਂਦਾ ਸਗੋਂ ਅੱਜ ਦੇ ਧਰਮਾਂ ਦੇ ਪੂਜਾਰੀ ਨਫ਼ਰਤ ਤੇ ਅੰਧਵਿਸ਼ਵਾਸ ਫੈਲਾਉਣ ਦਾ ਕੰਮ ਕਰਦੇ ਹਨ। ਧਰਮ ਲੋਕਾਂ ਦਾ ਨਿੱਜੀ ਮਾਮਲਾ ਹੋਣਾ ਚਾਹੀਦਾ ਹੈ।

ਧਰਮ ਪੂਜਾਰੀ ਜਮਾਤ ਤੋਂ ਆਜ਼ਾਦ ਹੋ ਜਾਂਦਾ ਹੈ ਤਾਂ ਉਹ ਪਿਆਰ ਸਿਖਾਏਗਾ ਨਫਰਤ ਨਹੀਂ। ਰੱਬ ਵਿੱਚ ਵਿਸ਼ਵਾਸ ਰੱਖੋ ਜਾਂ ਨਾ ਰੱਖੋ ਰੱਬ ਇਸ ਨਾਲ ਵੱਡਾ ਜਾਂ ਛੋਟਾ ਨਹੀਂ ਹੋ ਜਾਂਦਾ। ਰੱਬ ਵਿਸ਼ਵਾਸ਼ ਲੇਕਿਨ ਸਭ ਤੋਂ ਪਹਿਲਾਂ ਆਪਣੇ ਆਪ ਤੇ ਵਿਸ਼ਵਾਸ ਰੱਖੋ ਭਾਵ ਆਤਮ ਵਿਸ਼ਵਾਸ ਦ੍ਰਿੜ ਹੋਣਾ ਚਾਹੀਦਾ ਹੈ।ਸ਼ਾਸਕਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਮੁਫ਼ਤ ਸਿੱਖਿਆ, ਚੰਗੀਆਂ ਸਿਹਤ ਸੇਵਾਵਾਂ ਅਤੇ ਸੁਤੰਤਰ ਵਿਚਾਰਾਂ ਦੀ ਆਜ਼ਾਦੀ ਨਾਲ ਜੀਵਨ ਜਿਊਣ ਦੇਣ ਉਨ੍ਹਾਂ ਉੱਪਰ ਧਰਮ ਥੋਪਨ ਦੀ ਥਾਂ ਵਿਗਿਆਨਕ ਸੋਚ ਨਾਲ ਤੇ ਤਰਕ ਨਾਲ ਜਿਊਣ ਦੀ ਆਜ਼ਾਦੀ ਦੇਣ ਤਾਂ ਸਾਰਾ ਸੰਸਾਰ ਖੁਸ਼ਹਾਲ ਹੋ ਜਾਵੇਗਾ। -ਕੁਲਵੰਤ ਸਿੰਘ ਗੱਗੜਪੁਰੀ

ਕੁਲਵੰਤ ਸਿੰਘ ਗੱਗੜਪੁਰੀ