Connect with us

Punjab

ਲੁਧਿਆਣਾ ਪੱਛਮੀ ਸੀਟ ਲਈ ਚੋਣ ਤਰੀਕ ਦਾ ਐਲਾਨ

Published

on

LUDHIANA : ਲੁਧਿਆਣਾ ਪੱਛਮੀ ਸੀਟ ਲਈ ਚੋਣ ਤਰੀਕ ਦਾ ਐਲਾਨ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 19 ਜੂਨ ਨੂੰ ਵੋਟਾਂ ਪੈਣਗੀਆਂ। ਅਤੇ ਵੋਟਾਂ ਦੇ ਨਤੀਜੇ 23 ਜੂਨ ਨੂੰ ਆਉਣਗੇ।

ਚੋਣ ਕਮਿਸ਼ਨ ਨੇ ਲੁਧਿਆਣਾ ਪੱਛਮੀ ਜ਼ਿਮਣੀ ਚੋਣ ਦਾ ਐਲਾਨ ਕਰ ਦਿੱਤਾ ਹੈ। ਇਹ ਚੋਣ ਸੂਬੇ ਦੀ ਰਾਜਨੀਤੀ ਵਿੱਚ ਕਈ ਸਮੀਕਰਨ ਬਦਲ ਸਕਦੀ ਹੈ।

ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ, ਲੁਧਿਆਣਾ ਪੱਛਮੀ ਵਿੱਚ ਵੋਟਾਂ 19 ਜੂਨ, 2025 ਨੂੰ ਪੈਣਗੀਆਂ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ। ਵੋਟਾਂ ਦੀ ਗਿਣਤੀ 23 ਜੂਨ, 2025 ਨੂੰ ਹੋਵੇਗੀ ਅਤੇ ਨਤੀਜੇ ਉਸੇ ਦਿਨ ਘੋਸ਼ਿਤ ਕੀਤੇ ਜਾਣਗੇ।


ਲੁਧਿਆਣਾ ਪੱਛਮੀ ਦਾ ਚੋਣ ਸ਼ਡਿਊਲ….

26 ਮਈ ਨੋਟੀਫਿਕੇਸ਼ਨ
2 ਜੂਨ ਨਾਮਜ਼ਦਗੀ ਦਾ ਆਖ਼ਰੀ ਦਿਨ
3 ਜੂਨ ਨਾਮਜ਼ਦਗੀਆਂ ਦੀ ਜਾਂਚ
5 ਜੂਨ ਨਾਮਜ਼ਦਗੀ ਵਾਪਸ ਲੈਣ ਦਾ ਆਖ਼ਰੀ ਦਿਨ
19 ਜੂਨ ਵੋਟਿੰਗ
23 ਜੂਨ ਨਤੀਜੇ
25 ਜੂਨ ਚੋਣ ਪ੍ਰਕਿਰਿਆ ਮੁਕੰਮਲ

ਉਮੀਦਵਾਰ….

  • ਆਪ ਵੱਲੋਂ ਸੰਜੀਵ ਅਰੋੜਾ ਉਮੀਦਵਾਰ
  • ਕਾਂਗਰਸ ਵੱਲੋਂ ਭਾਰਤ ਭੂਸ਼ਣ ਆਸ਼ੂ ਉਮੀਦਵਾਰ
  • ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਉਪਕਾਰ ਸਿੰਘ ਉਮੀਦਵਾਰ