Delhi
ਨਵੀਂ ਦਿੱਲੀ ਵਿੱਚ ਮਹਿਸੂਸ ਹੋਏ ਭੂਚਾਲ ਦੇ ਝੱਟਕੇ
ਅੱਜ ਨਵੀਂ ਦਿੱਲ੍ਹੀ ਵਿੱਚ ਕਰੀਬ ਸਾਢੇ ਗਿਆਰਾਂ ਵਜੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ(NCS) ਅਨੁਸਾਰ ਭੂਚਾਲ ਦੀ ਤੀਬਰਤਾ, ਰਿਕਟਰ ਸਕੇਲ ‘ਤੇ 2.2 ਸੀ। ਅੱਜ ਸਵੇਰੇ 11:28 ਵਜੇ ਉੱਤਰ- ਪੱਛਮ ਦਿੱਲੀ ਵਿੱਚ ਭੂਚਾਲ ਆਇਆ ਸੀ। ਜਿਸ ਦੀ ਡੂੰਘਾਈ 13 ਕਿਲੋਮੀਟਰ ਹੇਠਾਂ ਸੀ। ਗੌਰਤਲਬ ਹੈ ਕਿ ਇਕ ਮਹੀਨੇ ਵਿੱਚ ਇਸ ਤਰ੍ਹਾਂ ਦੇ ਝੱਟਕੇ 2 ਵਾਰ ਪਹਿਲਾਂ ਵੀ ਆ ਚੁੱਕੇ ਹਨ।