News
ਪੱਛਮੀ ਬੰਗਾਲ ‘ਚ ‘ਅਮਫਾਨ’ ਤੂਫਾਨ ਦਾ ਕਹਿਰ, 12 ਲੋਕਾਂ ਦੀ ਹੋਈ ਮੌਤ
ਪੱਛਮੀ ਬੰਗਾਲ ਦੇ ਕਈ ਹਿੱਸਿਆਂ ‘ਚ ਤਬਾਹੀ ਮਚਾਉਣ ਵਾਲੇ ਬੇਹੱਦ ਭਿਆਨਕ ਚੱਕਰਵਾਤੀ ਤੂਫਾਨ ‘ਅਮਫਾਨ’ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਹਜ਼ਾਰਾਂ ਮਕਾਨ ਨਸ਼ਟ ਹੋ ਗਏ ਅਤੇ ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਤਰ 24 ਪਰਗਨਾ ਜ਼ਿਲੇ ‘ਚ ਇਕ ਪੁਰਸ਼ ਅਤੇ ਇਕ ਔਰਤ ਦੇ ਉੱਪਰ ਦਰੱਖਤ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਰਾਜ ਸਕੱਤਰੇਤ ਤੋਂ ਮੰਗਲਵਾਰ ਰਾਤ ਤੋਂ ਹਾਲਾਤ ‘ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ‘ਅਮਫਾਨ’ ਤੇ ਪ੍ਰਭਾਵ ‘ਕੋਰੋਨਾ ਵਾਇਰਸ ਤੋਂ ਵੀ ਭਿਆਨਕ’ ਹੈ। ਪੱਛਮੀ ਬੰਗਾਲ ਦੇ ਉੱਤਰ ਅਤੇ ਦੱਖਣ 24 ਪਰਗਨਾ ਜ਼ਿਲਿਆਂ ‘ਚ ਚੱਕਰਵਾਤ ਕਾਰਨ ਭਾਰੀ ਬਾਰਸ਼ ਅਤੇ ਤੂਫਾਨ ਆਉਣ ਨਾਲ ਖਪਰੈਲ ਵਾਲੇ ਮਕਾਨਾਂ ਦੇ ਉੱਪਰੀ ਹਿੱਸੇ ਹਵਾਵਾਂ ਨਾਲ ਉੱਡ ਗਏ, ਦਰੱਖਤ ਅਤੇ ਬਿਜਲੀ ਦੇ ਖੰਭੇ ਉਖੜ ਗਏ।
ਕੋਲਕਾਤਾ ‘ਚ ਉੱਤਰੀ ਅਤੇ ਦੱਖਣੀ 24 ਪਰਗਨਾ ਅਤੇ ਪੂਰਬੀ ਮਿਦਨਾਪੁਰ ਤੋਂ ਆਉਣ ਵਾਲੀਆਂ ਖਬਰਾਂ ‘ਚ ਕਿਹਾ ਗਿਆ ਹੈ ਕਿ ਖਪਰੈਲ ਦੇ ਮਕਾਨਾਂ ਦੇ ਉੱਪਰੀ ਹਿੱਸੇ ਤੇਜ਼ ਹਵਾਵਾਂ ‘ਚ ਉੱਡ ਗਏ। ਬਿਜਲੀ ਦੇ ਖੰਭੇ ਟੁੱਟ ਗਏ ਜਾਂ ਉਖੜ ਗਏ। ਭਾਰੀ ਬਾਰਸ਼ ਕਾਰਨ ਕੋਲਕਾਤਾ ਦੇ ਹੇਠਲੇ ਇਲਾਕਿਆਂ ‘ਚ ਸੜਕਾਂ ਅਤੇ ਘਰਾਂ ‘ਚ ਪਾਣੀ ਜਮ੍ਹਾ ਹੋ ਗਿਆ। ਕੋਲਕਾਤਾ, ਉੱਤਰ 24 ਪਰਗਨਾ ਅਤੇ ਦੱਖਣ 24 ਪਰਗਨਾ ‘ਚ ਲੰਬੇ ਸਮੇਂ ਤੱਕ ਬਿਜਲੀ ਸਪਲਾਈ ਠੱਪ ਰਹੀ।