India
ਕੈਪਟਨ ਨੇ ਸੱਭ ਨੂੰ ਈਦ ਦੀ ਮੁਬਾਰਕ ਦੇਂਦਿਆਂ ਘਰ ਵਿੱਚ ਜਸ਼ਨ ਮਨਾਉਣ ਲਈ ਕਿਹਾ

ਕੱਲ੍ਹ ਨੂੰ ਮੁਸਲਿਮ ਭਾਈਚਾਰੇ ਦਾ ਪਵਿੱਤਰ ਤਿਉਹਾਰ ਈਦ ਹੈ। ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਸਾਰਿਆਂ ਨੂੰ ਈਦ ਦੀ ਮੁਬਾਰਕ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਈਦ ਦੇ ਸ਼ੁਭ ਦਿਹਾੜੇ ‘ਤੇ ਭਾਰਤ ਵਿਚ ਹਰ ਕਿਸੇ ਨੂੰ ਬੇਨਤੀ ਕੀਤੀ ਕਿ ਸਾਰੇ ਆਪਣੇ ਪਰਿਵਾਰ ਨਾਲ ਇਸ ਪਵਿੱਤਰ ਦਿਨ ਨੂੰ ਮਨਾਉਣ। ਸੀਐਮ ਨੇ ਕਿਹਾ ਕਿ ਇਸ ਨਾਲ ਜਸ਼ਨ ਥੋੜ੍ਹਾ ਜਿਹਾ ਘੱਟ ਹੋ ਸਕਦਾ ਹੈ, ਪਰ ਸਾਡੇ ਸਾਰਿਆਂ ਦਾ ਇਹ ਛੋਟਾ ਜਿਹਾ ਕਦਮ ਸਾਨੂੰ #Covid19 ਤੋਂ ਤੇਜ਼ੀ ਨਾਲ ਮੁੜ-ਸਿਹਤਯਾਬ ਹੋਣ ਵਿੱਚ ਮਦਦ ਕਰੇਗਾ।