Corona Virus
ਗੂਰਦਆਰਾ ਬੰਗਲਾ ਸਾਹਿਬ ‘ਚ ਚਲ ਰਹੀ ਨਿਸ਼ਕਾਮ ਲੰਗਰ ਦੀ ਸੇਵਾ

ਚੰਡੀਗੜ੍ਹ, 26 ਮਈ : ਕੋਰੋਨਾ ਵਾਇਰਸ ਭਾਵੇਂ ਇਕ ਮਾਹਮਾਰੀ ਹੈ ਪਰ ਇਹ ਵਾਇਰਸ ਸਮਾਜ ਦੇ ਲੋਕਾਂ ਵਿੱਚ ਅਪਾਸੀ ਭਾਈਚਾਰੇ ਦਾ ਪੈਗਾਮ ਵੀ ਦੇ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਰਾਸਤ ਸਿੱਖੀਜ਼ਮ ਟਰਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਦੱਸਿਆ ਕਿ ਗੂਰਦਆਰਾ ਬੰਗਲਾ ਸਾਹਿਬ ਤੋਂ ਚਲ ਰਹੀ ਨਿਸ਼ਕਾਮ ਲੰਗਰ ਦੀ ਸੇਵਾ ਮੁੱਖ ਰੱਖਦਿਆਂ ਹੋਏ ਜਾਮੀਆਂ ਮਿਲੀਆਂ ਯੂਨੀਵਰਸਟੀ ਦੇ ਪ੍ਰੋਫੈਸਰਾਂ ਦੀ ਟੀਮ ਨੇ ਸਮੇਂ ਸਮੇਂ ਕੱਚੀ ਰਸਦ ਦੀ ਸੇਵਾ ਕੀਤੀ ਅਤੇ
ਈਦ ਅਲ ਫਿਟਰ ਦੇ ਮੋਕੇ ਤੇ ਗੂਰਦਆਰਾ ਬੰਗਲਾ ਸਾਹਿਬ ਵਿਖੇ ਇਹ ਟੀਮ ਨਤਮਸਤਕ ਹੋਣ ਲਈ ਪੁੱਜੀ । ਡਾ ਮੁਹੰਮਦ ਫੈਜਾਨ ਨੇ ਕਿਹਾ ਕਿ ਸਿੱਖ ਮਜ਼ਹਬ ਮਾਨਵਤਾ ਭਲਾਈ ਦੇ ਕਾਰਜਾਂ ਲਈ ਹਮੇਸ਼ਾ ਤਤਪਰ ਰਹਿੰਦਾ ਹੈ । ਸੈਫ ਅਲਵੀ ਅਤੇ ਮੈਡਮ ਅੰਜੁਮ ਨੇ ਵੀ ਗੁਰੂ ਘਰ ਦੇ ਲੰਗਰ ਦੀ ਸੇਵਾ ਦੀ ਸ਼ਲਾਘਾ ਕੀਤੀ । ਰਾਜਿੰਦਰ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜੇ ਉਪਰਲੇ ਸਮਾਜ ਵਿੱਚ ਖੁਸ਼ਨੂਮਾ ਮਹੌਲ ਪੈਦਾ ਕਰਦੇ ਹਨ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਚੰਢੋਕ ਅਤੇ ਵਿਕਰਮ ਸਿੰਘ ਰਹਿਣੀ ਨੇ ਟੀਮ ਦਾ ਧੰਨਵਾਦ ਕੀਤਾ ।