India
ਦੇਸ਼ ‘ਚ ਬੀਤੇ 24 ਘੰਟਿਆ ਦੌਰਾਨ 8,380 ਨਵੇਂ ਮਾਮਲੇ, 193 ਮੌਤਾਂ ਦਰਜ

ਦੇਸ਼ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਦੱਸ ਦਈਏ ਦੇਸ਼ ਦੇ ਵਿੱਚ ਬੀਤੇ 24 ਘੰਟਿਆ ਦੌਰਾਨ ਕੋਰੋਨਾ ਦੇ 8,380 ਨਵੇਂ ਮਾਮਲੇ ਦਰਜ ਕੀਤੇ ਗਏ ਜਦਕਿ ਪੀੜਤਾਂ ਦੇ ਮਰਨ ਦੀ ਗਿਣਤੀ 193 ਦਰਜ ਕੀਤੀ ਗਈ। ਹੁਣ ਦੇਸ਼ ਦੇ ਵਿੱਚ ਕੋਰੋਨਾ ਦੀ ਕੁੱਲ ਗਿਣਤੀ ਇੱਕ ਲੱਖ 82 ਹਜ਼ਾਰ ਹੋ ਚੁੱਕੀ ਹੈ। ਜਿਨ੍ਹਾ ਵਿੱਚੋ 89 ਹਜ਼ਾਰ 995 ਪੀੜਤ ਜੇਰੇ ਇਲਾਜ ਹਨ ਅਤੇ 86 ਹਜ਼ਾਰ 984 ਪੀੜਤ ਠੀਕ ਹੋ ਚੁੱਕੇ ਹਨ। ਹੁਣ ਤੱਕ ਭਾਰਤ ਵਿਚ ਕੋਰੋਨਾ ਕਾਰਨ ਕੁੱਲ 5 ਹਜ਼ਾਰ 164 ਮੌਤਾਂ ਹੋ ਚੁੱਕੀਆਂ ਹਨ।